ਉਸ ਤੋਂ ਹੀ ਸਾਰੇ ਪੁੱਛ ਲੈ, ਏਥੋਂ ਧੁਰਾਂ ਦੇ ਫਾਸਲੇ
ਜਿਸ ਬੰਸਰੀ ਤੇ ਉੱਕਰੇ, ਸੱਤਾਂ ਸੁਰਾਂ ਦੇ ਫਾਸਲੇ
ਸੁਪਨਿਆਂ ਤੋਂ ਮੌਤ ਤਕ ਕਦਮਾਂ ਦੇ ਵਿੱਚ ਮਿਣਦੇ ਗਏ
ਜ਼ਿੰਦਗੀ ਮਹਿਬੂਬ ਦੀ ਥਲ ਵਿੱਚ ਖੁਰਾਂ ਦੇ ਫਾਸਲੇ
ਬੰਦੇ ਤੋਂ ਪੁੱਛ ਨਕਸ਼ੱਤਰਾਂ ਤੇ ਸੂਰਜਾਂ ਦਾ ਫਾਸਲਾ
ਚੂਹੇ ਨੂੰ ਸਿਰਫ ਯਾਦ ਨੇ ਇੱਕ ਦੋ ਚੁਰਾਂ ਦੇ ਫਾਸਲੇ
ਵਕਤ ਦੇ ਵਰਕੇ ਦੇ ਉੱਤੇ ਫੈਲ ਕੇ ਮਿਟ ਜਾਣਗੇ
ਸੱਚਿਆਂ ਤੇ ਝੂਠਿਆਂ ਪੀਰਾਂ ਗੁਰਾਂ ਦੇ ਫਾਸਲੇ
ਦੋਵਾਂ ਦੇ ਸੀਨੇ ਨਾਲ਼ ਲੱਗੇ ਫੁੱਲ, ਫਿਰ ਵੀ ਬਹੁਤ ਨੇ
ਡਾਲ਼ ਤੋਂ ਮਾਲੀ ਤੇ ਹੁਣ ਨੇਤਾ ਹੁਰਾਂ ਦੇ ਫਾਸਲੇ
ਵੱਖਰੇ ਸੀ ਕਦੇ ਜਹਾਨ ਜੋ, ਹੁਣ ਕਿੰਨੇ ਛੋਟੇ ਹੋ ਗਏ
ਗੁਰਦਾਸਪੁਰ ਹੁਸ਼ਿਆਰਪੁਰ ਮਾਹਿਲ ਪੁਰਾਂ ਦੇ ਫਾਸਲੇ
-ਸੰਗਤਾਰ
Posted on November 2nd, 2009 by Sangtar
Filed under: Punjabi, Punjabi Language, Punjabi Poetry, Sangtar
Here is the Ghazal in Shahmukhi:
اُوس توں ہی سارے پُّچّھ لَے، ایتھوں دھُراں دے پھاسلی
جِس بنسری تے اُوّکّرے، سّتّاں سُراں دے پھاسلی
سُپنیاں توں مَوت تک کدماں دے وِّچّ مِندے گای
ضِندگی مہِبُوب دی تھل وِّچّ کھُراں دے پھاسلی
بندے توں پُّچّھ نکشّتّراں تے سُورجاں دا پھاسلا
چُوہے نُون سِرپھ یاد نے اِّکّ دو چُراں دے پھاسلی
وکت دے ورکے دے اُوّتّے پھَیل کے مِٹ جانگی
سّچّیاں تے جھُوٹھیاں پِیراں گُراں دے پھاسلی
دوواں دے سِینے نال لّگّے پھُّلّ، پھِر وی بہُت نی
ڈال توں مالی تے ہُڻ نیتا ہُراں دے پھاسلی
وّکّھرے سی کدے جہان جو، ہُڻ کِنّے چھوٹے ہو گای
گُرداسپُر ہُشیارپُر ماہِل پُراں دے پھاسلی
-سنگتار
ਐਨੀ ਡੂੰਗੀ ਗੱਲ ਕਿਤੀ ਸਾਹ ਹੀ ਸੁੱਕਾਤੇ
ਅੰਬਰ ਤੌ ਪਾਤਾਲ ਦੇ ਫਾਸਲੇ ਹੀ ਮਿਟਾਤੇ…
Satshriakal Phaji!
Very well written..Inspiring and absolutely awesome..
Thanks for posting.
Yours Truly
ਕੱਲ੍ਹ ਤੱਕ ਸੋਚਦਾ ਸੀ ਕਿ ਬਈ ਵਾਰਿਸ ਦੇ ਇੱਕ ਗੀਤ ਵਿੱਚ ਸੰਗਤਾਰ ਨੂੰ ਖੁਸ਼ ਕਰਨ ਦੇ ਲਈ ਨਾਂਅ ਪਾਇਆ ਹੋਵੇਗਾ, ਪਰੰਤੂ ਮੈਂ ਅੱਜ ਜਾਣਿਆ ਕਿ ਧੁਨਾਂ ਦਾ ਸਿਰਜਣਹਾਰ ਸ਼ਬਦਾਂ ਦੀ ਸਿਰਜਣਾ ਵੀ ਬਹੁਤ ਵਧੀਆ ਕਰਦਾ ਹੈ।
ਜਿਨ੍ਹਾਂ ਦੀ ਚੜ੍ਹਾਈ ਗੁੱਡੀ ਸੰਗਤਾਰ ਨੇ…ਸ਼ਾਇਦ ਇਹੀ ਲਾਈਨ ਸੀ ਓ। ਹੋਰ ਕੀ ਹਾਲ ਨੇ ਵੀਰ ਜੀ। ਮੈਂ ਤੁਹਾਡੀ ਇੰਟਰਵਿਊ ਕਰਨਾ ਚਾਹੁੰਦਾ ਹਾਂ। ਬਾਏ ਮੇਲ ਜਾਂ ਬਾਏ ਫੋਨ। ਹੁਣ ਤੁਹਾਡੀ ਮਰਜੀ ਤੁਸੀਂ ਕਿਸ ਤਰ੍ਹਾਂ ਇੱਕ ਪੰਜਾਬੀ ਦਾ ਮਾਣ ਰੱਖ ਦੇ ਹੋ। ਕੁਲਵੰਤ ਹੈਪੀ
sub-editor
http://punjabi.webdunia.com
Sangtar BHAJI
Bahut Vadhiya ji
ਸੰਗਤਾਰ ਬਾਈ ਜੀ ਪਹਿਲੀ ਵਾਰ ਪੜ ਰਿਹਾ ਹਾਂ ਕਿ ਤੁਸੀਂ ਲਿਖ਼ ਵੀ ਬਹੁਤ ਵਧੀਆ ਲੈਂਦੇ ਹੋ | ਪਰਮਾਤਮਾ ਹਮੇਸਾਂ ਤੁਹਾਨੂੰ ਤੰਦਰੁਸਤੀ ਤੇ ਚੜਦੀਆਂ ਕਲਾਂ ਬਖ਼ਸੇ |
ਇੱਕ ਸ਼ਾਇਰ,
ਬਲਜਿੰਦਰ ਬਰਾੜ,
ਵੈਨਕੋਵਰ |
Roman Transliteration:
Fāslē
us tōṅ hī sārē puchh lai, ēthōṅ dhurāṅ dē fāslē
jis baṅsrī tē ukkrē, sattāṅ surāṅ dē fāslē
supniāṅ tōṅ maut tak kadamāṅ dē vich miṇdē gaē
ziṅdgī mahibūb dī thal vich khurāṅ dē fāslē
bandē tōṅ puchh nakshattrāṅ tē sūrjāṅ dā fāslā
chūhē nūṅ siraf yād nē ikk dō churāṅ dē fāslē
vakat dē varkē dē uttē fail kē miṭ jāṇgē
sachiāṅ tē jhūṭhiāṅ pīrāṅ gurāṅ dē fāslē
dōvāṅ dē sīnē nāḷ laggē full, fir vī bahut nē
ḍāḷ tōṅ mālī tē huṇ nētā hurāṅ dē fāslē
vakkhrē sī kadē jahān jō, huṇ kinnē chōṭē hō gaē
gurdāspur hushiārpur māhil purāṅ dē fāslē
-saṅgtār