ਆਖਰ ਮੌਤ ਹੈ


ਮਾਣ ਲੈ ਖੁਸ਼ਬੋਈ, ਆਖਰ ਮੌਤ ਹੈ
ਜ਼ਿੰਦਗੀ ਤਾਂ ਹੋਈ, ਆਖਰ ਮੌਤ ਹੈ

ਧਰਮ ਸਾਰੇ ਲੜ ਕੇ ਸਹਿਮਤ ਏਸ ਤੇ
ਜੀਣ ਦਾ ਰਾਹ ਕੋਈ, ਆਖਰ ਮੌਤ ਹੈ

ਤਾਰਾਗਣ, ਨਕਸ਼ੱਤਰਾਂ ਵਿੱਚ ਗਰਦਸ਼ਾਂ
ਇਨ੍ਹਾਂ ਵਿੱਚ ਸਮੋਈ, ਆਖਰ ਮੌਤ ਹੈ

ਅਹਿਦਨਾਮਾ ਜ਼ਿੰਦਗੀ ਤੇ ਮੌਤ ਦਾ
ਬਚ ਨਾ ਜਾਵੇ ਕੋਈ, ਆਖਰ ਮੌਤ ਹੈ

ਕੋਸ਼ਿਸ਼ ਮੁਕਤੀਆਂ ਤੋਂ ਮੁਕਤ ਹੋਣ ਦੀ
ਹੋਈ ਜਾਂ ਨਾ ਹੋਈ, ਆਖਰ ਮੌਤ ਹੈ

ਤੜਪ, ਚਿੰਤਾ ਮੋਹ ਹੈ ਤੇ ਵੇਦਨਾ
ਇਨ੍ਹਾਂ ਨੇ ਲਕੋਈ, ਆਖਰ ਮੌਤ ਹੈ

-ਸੰਗਤਾਰ

6 Responses to “ਆਖਰ ਮੌਤ ਹੈ”

  1. The Shahmukhi script:

    مان لَے کھُشبوئی، آکھر مَوت ہَی
    ضِندگی تاں ہوئی، آکھر مَوت ہَی

    دھرم سارے لڑ کے سہِمت ایس تی
    جِین دا راہ کوئی، آکھر مَوت ہَی

    تاراگن، نکشّتّراں وِّچّ گردشان
    اِہناں وِّچّ سموئی، آکھر مَوت ہَی

    اہِدناما ضِندگی تے مَوت دا
    بچ نا جاوے کوئی، آکھر مَوت ہَی

    کوشِش مُکتِیاں توں مُکت ہون دِی
    ہوئی جاں نا ہوئی، آکھر مَوت ہَی

    تڑپ، چِنتا موہ ہَے تے ویدنا
    اِہناں نے لکوئی، آکھر مَوت ہَی

    -سنگتار

  2. sach aa babeo !!!!

  3. akhir maut hai ____________realy awesome _____

  4. SSA veer ji……..Sohna likhya veer ji

    i also write songs……I really need to talk to u

    Thanks

  5. ਬਹੁਤ ਅੱਛਾ ਲਿਖਿਆ ਹੈ, ਬੜ੍ਹਾ ਸਧਿਆ ਹੋਇਆ ਸ਼ੇਅਰ ਹੈ, ਛੋਟਾ ਹੈ ਪਰ ਵਧੀਆ ਹੈ।

  6. Roman Transliteration:

    ākhar maut hai

    māṇ lai khushbōī, ākhar maut hai
    zindgī tāṅ hōī, ākhar maut hai

    dharam sārē laṛ kē sehamat ēs tē
    jīṇ dā rāh kōī, ākhar maut hai

    tārāgaṇ, nakshattrāṅ vich gardashāṅ
    inhāṅ vich samōī, ākhar maut hai

    ahidnāmā ziṅdgī tē maut dā
    bach nā jāvē kōī, ākhar maut hai

    kōshish muktīāṅ tōṅ mukat hōṇ dī
    hōī jāṅ nā hōī, ākhar maut hai

    taṛap, chintā mōh hai tē vēdnā
    inhāṅ nē lakōī, ākhar maut hai

    -saṅgtār

Leave a Reply