ਇੱਕ ਦੋ ਲਫਜ਼

ਇੱਕ ਦੋ ਲਫਜ਼ ਤੇਰੇ ਲਈ
ਇੱਕ ਦੋ ਲਫਜ਼ ਮੇਰੇ ਲਈ
ਬਾਕੀ ਕਿਸੇ ਦੇ ਨਾਮ,   ਫਿਰ ਵੀ ਅਸੀਂ ਬਦਨਾਮ

ਨਾਲ਼ ਸੂਰਜਾਂ ਲੜੇ ਨਹੀਂ
ਤਾਰਿਆਂ ਦੇ ਹੱਥ ਫੜੇ ਨਹੀਂ
ਆਪੇ ਪੈ ਗਈ ਸ਼ਾਮ,   ਫਿਰ ਵੀ ਅਸੀਂ ਬਦਨਾਮ

ਰੌਲ਼ੇ ਕੋਈ ਪਾਏ ਨਹੀਂ
ਕੰਨ ਦੇਖ ਪੜਵਾਏ ਨਹੀਂ
ਭੇਜੇ ਨਹੀਂ ਪੈਗ਼ਾਮ,   ਫਿਰ ਵੀ ਅਸੀਂ ਬਦਨਾਮ

ਗੁਆ ਕੇ ਦੀਦੇ ਆਪਣੇ
ਅੱਥਰੂ ਕਸ਼ੀਦੇ ਆਪਣੇ
ਨਾ ਵੀ ਪੀਈਏ ਜਾਮ,   ਫਿਰ ਵੀ ਅਸੀਂ ਬਦਨਾਮ

ਹੌਂਕੇ ਦੀ ਸੂਲ਼ੀ ਚੜ੍ਹਨ ਦਾ
ਅੰਦਰੋ ਅੰਦਰੀ ਮਰਨ ਦਾ
ਮਿਲ਼ ਵੀ ਗਿਆ ਇਨਾਮ,   ਫਿਰ ਵੀ ਅਸੀਂ ਬਦਨਾਮ

ਯਾਦਾਂ ਦੀ ਬੁੱਕਲ਼ ਮਾਰ ਕੇ
ਸਭ ਕੁਛ ਲੁਟਾ ਹੱਥ ਝਾੜਕੇ
ਪਏ ਕਬਰੀਂ ਨਾਲ਼ ਆਰਾਮ,   ਫਿਰ ਵੀ ਅਸੀਂ ਬਦਨਾਮ

-ਸੰਗਤਾਰ

7 Responses to “ਇੱਕ ਦੋ ਲਫਜ਼”

  1. Roman Transliteration:

    ikk dō lafaz

    ikk dō lafaz tērē laī
    ikk dō lafaz mērē laī
    bākī kisē dē nām, fir vī asīṅ badnām

    nāḷ sūrjāṅ laṛē nahīṅ
    tāriāṅ dē hatth faṛē nahīṅ
    āpē pai gaī shām, fir vī asīṅ badnām

    rauḷē kōī pāē nahīṅ
    kann dēkh paṛvāē nahīṅ
    bhējē nahīṅ paiġām, fir vī asīṅ badnām

    guā kē dīdē āpaṇē
    atthrū kashīdē āpaṇē
    nā vī pīīē jām, fir vī asīṅ badnām

    hauṅkē dī sūḷī caṛhan dā
    andrō andarī maran dā
    miḷ vī giā inām, fir vī asīṅ badnām

    yādāṅ dī bukkaḷ mār kē
    sabh kuchh luṭā hatth jhāṛkē
    paē kabrīṅ nāḷ ārām, fir vī asīṅ badnām

    -saṅgtār

  2. Shahmukhi Transliteration:

    اِّکّ دو لپھض

    اِّکّ دو لپھض تیرے لئی

    اِّکّ دو لپھض میرے لئی

    باکی کِسے دے نام، پھِر وی اسِیں بدنام

    نال سُورجاں لڑے نہِین

    تاریاں دے ہّتّھ پھڑے نہِین

    آپے پَے گئی شام، پھِر وی اسِیں بدنام

    رَولے کوئی پائے نہِین

    کنّ دیکھ پڑوائے نہِین

    بھیجے نہِیں پَیغام، پھِر وی اسِیں بدنام

    گُا کے دِیدے آپنی

    اّتّھر کشِیدے آپنی

    نا وی پِیئیے جام، پھِر وی اسِیں بدنام

    ہَونکے دی سُولی چڑن دا

    اندرو اندری مرن دا

    مِل وی گیا اِنام، پھِر وی اسِیں بدنام

    یاداں دی بُّکّل مار کی

    سبھ کُچھ لُٹا ہّتّھ جھاڑکی

    پئے کبرِیں نال آرام، پھِر وی اسِیں بدنام

    -سنگتار

  3. gr8 pajji awsum gud gud cheers pAjJi

  4. Bahut khoob.. mazza aa gaya Ustad ji.
    Thanks.

  5. As usual, another Gem from a Gem

  6. mehbooib de jan to bad dunia ek kabar jehi lagdi ha sacchi keha bha g tusi

  7. hmmmmmm Nice

Leave a Reply