ਪਿਆਸ ਹੈ

ਪਿਆਸ ਹੈ, ਚਸ਼ਮਾਂ ਵੀ ਹੈ, ਕੋਈ ਛਲ਼ ਇਨ੍ਹਾਂ ਦਰਮਿਆਨ ਹੈ
ਮਾਰੂਥਲ ਵਿੱਚ ਭਟਕਦਾ ਇੱਕ ਬੌਰਾ ਜਿਹਾ ਇਨਸਾਨ ਹੈ
ਜੇ ਤਨ ਦਾ ਸ਼ੀਸ਼ਾ ਸਾਫ ਹੈ, ਤਾਂ ਮੈਲ਼ ਰੂਹ ਦੀ ਮਾਫ ਹੈ
ਇਹ ਅੱਜਕਲ ਦਾ ਇਨਸਾਫ ਹੈ, ਇਹ ਅੱਜਕਲ ਦਾ ਵਿਧਾਨ ਹੈ
ਮਨ ਵਿੱਚ ਕਪਟਾਂ ਦੇ ਖਾਲ਼ ਨੇ, ਪਰ ਸਾਬਤ ਤਾਂ ਸਿਰ ਵਾਲ਼ ਨੇ
ਤੇ ਵੱਖੀ ਦੇ ਨਾਲ਼ ਲਟਕਦੀ, ਇੱਕ ਖੁੰਢੀ ਜਿਹੀ [...]

ਸੱਚ ਤੇ ਝੂਠ

ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ
ਤੇ,
ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ
ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ
ਸੱਚ ਤੇ ਸੱਚ ਹੀ ਰਹਿੰਦਾ ਹੈ
ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।
-ਸੰਗਤਾਰ

ਕਾਵਿ-ਚੱਕਰ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ
ਹਰ ਇੱਕ ਸੂਰਤ ਮੂਰਤ ਸ਼ੰਕਾ
ਅੱਖਰਾਂ ਵਿੱਚ ਉਤਾਰੀ
ਰਾਤ ਸਿਆਹੀ ਕਲਮ ਬੇਚੈਨੀ
ਖੰਭਾਂ ਬਿਨਾਂ ਉਡਾਰੀ
ਹੰਝੂ ਸੱਚੇ ਹੌਂਕੇ ਸੱਚੇ
ਸੱਚੀ ਕਵਿਤਾ ਕਿਆਰੀ
ਲੋਕੀਂ ਫਿਰ ਵੀ ਸ਼ੱਕ ਕਰਨ
ਇਹ ਲਗਦਾ ਨਹੀਂ ਲਿਖਾਰੀ
ਸ਼ਬਦਾਂ ਦਾ ਸ਼ਿਕਾਰੀ ਕੋਈ
ਲਫਜ਼ਾਂ ਦਾ ਵਿਉਪਾਰੀ
ਪਈ ਦੋਚਿੱਤੀ ਸ਼ਾਇਦ ਹੋਵੇ
ਠੀਕ ਹੀ ਦੁਨੀਆਂ ਸਾਰੀ
ਏਸ ਵਹਿਮ ਨੇ ਰੂਹ ਨੂੰ ਕੀਤਾ
ਮੈਲ਼ਾ ਕਿੰਨੀ ਵਾਰੀ
ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ [...]

“ਪਛਤਾਵਾ” ਜਗਬਾਣੀ ਮੈਗਜ਼ੀਨ ਵਿੱਚ

ਜਨਵਰੀ 15, 2010 ਜਗਬਾਣੀ ਦੇ ਕਹਾਣੀ ਅਤੇ ਵਿਅੰਗ ਮੈਗਜ਼ੀਨ ਵਿੱਚ ਮੇਰੀ ਇੱਕ ਕਹਾਣੀ “ਪਛਤਾਵਾ” ਛਪੀ ਹੈ।
ਆਪ ਇਹ ਕਹਾਣੀ ਇੱਥੇ ਕਲਿੱਕ ਕਰਕੇ ਪੰਨਾ 2 ਅਤੇ ਪੰਨਾ 3 ਉੱਤੇ ਵੇਖ ਸਕਦੇ ਹੋ।
ਜਾਂ ਫਿਰ ਹੇਠ ਲਿਖੇ ਲਿੰਕਾਂ ‘ਤੇ ਜਾ ਕੇ ਪੜ੍ਹ ਸਕਦੇ ਹੋ:
ਪੰਨਾ 2 ਦੇ ਭਾਗ ਲਈ ਇੱਥੇ ਕਲਿੱਕ ਕਰੋ।
ਪੰਨਾ 3 ਦੇ ਭਾਗ ਲਈ ਇੱਥੇ ਕਲਿੱਕ ਕਰੋ।
ਜੇ ਉਪਰੋਕਤ ਜਗ੍ਹਾਵਾਂ ਉੱਤੇ ਕੋਈ [...]

ਪਛਤਾਵਾ – ਕਹਾਣੀ

 
 
ਮਾਸਟਰ ਗੁਰਦਿਆਲ ਸਿੰਘ ਨੂੰ ਰਿਟਾਇਰ ਹੋਇਆਂ ਦਸ ਕੁ ਸਾਲ ਹੋ ਗਏ ਸਨ।ਉਸਦੀ ਘਰਵਾਲ਼ੀ ਨਿਰੰਜਣ ਕੌਰ ਛੇ ਸਾਲ ਪਹਿਲਾਂ ਕੋਠੇ ਤੋਂ ਡਿਗ ਕੇ ਮਰ ਗਈ ਸੀ। ਇੱਕ ਦਿਨ ਚਿੜੀਆਂ ਕਬੂਤਰਾਂ ਨੂੰ ਚੋਗਾ ਪਾਉਂਦੀ ਉੱਤੇ ਕਿਸੇ ਹਲ਼ਕੇ ਹੋਏ ਕਾਂ ਨੇ ਹਮਲਾ ਕਰ ਦਿੱਤਾ। ਵਿਚਾਰੀ ਘਬਰਾਈ ਹੋਈ, ਪਾਗਲਾਂ ਵਾਂਗ ਰੌਲ਼ਾ ਪਾਉਂਦੀ ਅਤੇ ਕਿਸੇ ਬੇੜੀ ਨੂੰ ਵੇਖ ਕੇ ਡੁੱਬੇ [...]

ਕਿੰਨਾ ਚੇਤਾ ਆਵੇਗਾ

ਜਦੋਂ ਜੰਗ ਸ਼ੋਹਰਤਾਂ ਦੀ ਮਨ ਹਾਰ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ
ਫੋਕੀ ਹਮਦਰਦੀ ਨਾ ਪੰਡੀਂ ਸਾਂਭੀ ਜਾਵੇਗੀ
ਘੁੱਟ ਨੰਗੇ ਸੀਨੇ ਨਾਲ਼ ਕੌਣ ਤੈਨੂੰ ਲਾਵੇਗਾ
ਛੋਟੇ ਛੋਟੇ ਕਰਕੇ ਮਜ਼ਾਕ ਗਿੱਲੇ ਹੱਥਾਂ ‘ਚੋਂ
ਫਾੜੀਆਂ ‘ਚ ਕੱਟੇ ਖੱਟੇ ਸੇਬ ਕੌਣ ਖਾਵੇਗਾ
ਬੀਤਿਆਂ ਜੁਗਾਂ ਦੇ ਕਿੱਸੇ ਸੁਣੇ ਨੇ ਹਜ਼ਾਰ
ਕੌਣ ਕਿੱਸਾ ਸਾਡਾ ਭਲਾ ਕਿਸ ਨੂੰ ਸੁਣਾਵੇਗਾ
ਫੁੱਲ ਸੁੱਕ ਜਾਵੇਗਾ ਤੇ ਬੂਟਾ ਮੁੱਕ ਜਾਵੇਗਾ
ਪੁੱਟ ਬਾਗ [...]

ਏਨੇ ਦਰਦ ਦਿੱਤੇ

ਏਨੇ ਦਰਦ ਦਿੱਤੇ ਸਾਨੂੰ ਦਰਦੀਆਂ
ਹੁਣ ਨਹੀਂ ਵਿਸ਼ਵਾਸ਼ ਅੱਖਾਂ ਕਰਦੀਆਂ
ਰਹਿ ਗਿਆ ਬੁਜ਼ਦਿਲ ਕਿ ਲੱਤਾਂ ਮੇਰੀਆਂ
ਕੰਬੀਆਂ ਮਕਤਲ ਦੇ ਪੌਡੇ ਚੜ੍ਹਦੀਆਂ
ਕੈਦ ਹਰ ਬੰਦਾ ਏ ਰਾਜ਼ੀ ਹੋਣ ਨੂੰ
ਕਹਿਣ ਲਈ ਆਹ ਕੰਧਾਂ ਮੇਰੇ ਘਰ ਦੀਆਂ
ਆਉਂਦੇ ਜੀਕਰ ਨਦੀ ਨੂੰ ਸਾਗਰ ਦੇ ਖਾਬ
ਸੁਪਨਿਆਂ ਤੋਂ ਨੀਂਦਾਂ ਏਦਾਂ ਡਰਦੀਆਂ
ਟਾਹਲੀਆਂ ਤਾਂ ਸੌਂ ਕੇ ਦਿਨ ਗੁਜ਼ਾਰਨੇ
ਅੰਬ ਜਾਣੇ ਲੰਘਦੀਆਂ ਕਿੰਞ ਸਰਦੀਆਂ
ਪਰਤ ਕੇ ਲਾਸ਼ਾਂ ਹੀ ਆਵਣ ਘਰਾਂ ਨੂੰ
ਜੰਗ [...]