ਦਰਿਆ ਦੇ ਦਿਲ ਦੇ ਦਰਿਆ ਵਿੱਚ
ਹੜ੍ਹ ਹੈ,
ਤੁਫ਼ਾਨ ਹੈ,
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ
ਕਦੇ ਕਦਾਈਂ ਦਿਲ ਦਰਿਆ ਤੇ
ਕੜਕਦੀਆਂ ਬਿਜਲੀਆਂ ‘ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ
ਕਦੇ ਕਦਾਈਂ ਦਿਲ ਦਰਿਆ ਤੇ
ਵਗਦੀਆਂ ਤੇਜ਼ ਹਵਾਵਾਂ ‘ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ
ਦਰਿਆ ਦੇ ਦਿਲ ਦੇ ਦਰਿਆ ਵਿੱਚ
ਹੜ੍ਹ ਹੈ,
ਤੁਫ਼ਾਨ ਹੈ,
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ
-ਸੰਗਤਾਰ
Posted on March 25th, 2010 by Sangtar
Filed under: Gurmukhi, Poetry, Punjabi, Punjabi Language, Punjabi Poetry, Roman, Sangtar

Roman Transliteration:
dariā
dariā dē dil dē dariā vich
haṛh hai,
tufān hai,
bāhrōṅ bhāvēṅ lagdā hai
ki pāṇī shānt vagdā hai
kadē kadāīṅ dil dariā tē
kaṛakdīāṅ bijlīāṅ ‘chōṅ
kōī taraṅg bāhar āundī hai
shānt vagdē pāṇī vich
kōī machhlī chhaṭpaṭāundī hai
kadē kadāīṅ dil dariā tē
vagdīāṅ tēz havāvāṅ ‘chōṅ
kōī bullā bāhar āundā hai
dariā chhaṭpaṭāundā hai
dariā dē dil dē dariā vich
haṛh hai,
tufān hai,
bāhrōṅ bhāvēṅ lagdā hai
ki pāṇī shānt vagdā hai
-saṅgtār
jithe wagda ae neer……pathran nu dinda cheer…..rabbba har ik nu dewe oani warga veer…..mainu loki bahut bhounde……kai mere gane v gounde….sare pyar de patar mere dil ch samounde……..neer ik bhra wangu dinda sab nu eh jaan….bhawen oh insaan bhawen jali mehman…..eh gal sai ethe harr v hai aunda….gusse wich har veer teer hai chalaunda…..shant hoke maousam nu sohna eh wagounda…jiven haneri ton bad din sohna char aunda….
This poem is a gem from the same ‘Dariya’!!
Very nice!!! bahut khoob ji!!
Bro did you ever kept the copy of the story that you wrote for me when my school friend committed suicide with his girl friend.
Great poerty…….