ਰੁੱਖਾਂ ਨੇ…

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
ਹਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ

ਕਿੰਨੀ ਵਾਰੀ ਬੰਦਿਆਂ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਨਵੀਂ ਪੜ੍ਹਾਈ ਬੰਦੇ ਨੂੰ

ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ

ਪਰਖ ਰਿਹਾ ਸਤ ਪੱਤਿਆਂ ਫਲ਼ਾਂ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ

ਸਮਝਦਾਰਾਂ ਨੇ ਭਰਮ ਭੁਲੇਖੇ ਰੱਖਣ ਲਈ
ਰੱਬ ਦੇ ਨਾਮ ਦੀ ਰੱਟ ਲੁਆਈ ਬੰਦੇ ਨੂੰ

-ਸੰਗਤਾਰ

12 Responses to “ਰੁੱਖਾਂ ਨੇ…”

  1. ਬਹੁਤ ਪ੍ਯਾਰੀ

  2. ਸਮਝਦਾਰਾਂ ਨੇ ਭਰਮ ਭੁਲੇਖੇ ਰੱਖਣ ਲਈ
    ਰੱਬ ਦੇ ਨਾਮ ਦੀ ਰੱਟ ਲੁਆਈ ਬੰਦੇ ਨ
    kya baat aa ji !!!

  3. Wah g wah!!!
    very nice !!
    Really appreciated.
    Thanks
    Bhaaji for sharing.
    Tuhada apna,
    Goldy

  4. bahut wadhi a vver ji

  5. jiodaa reh punjabi maa dia sewadara…….

  6. apne pind dian bohran jehi na chhan labni na jaio pardes othe nee maa labni

  7. bie g, u r champ.
    ik tuhanu agge v araz kiti c ke plz rajneeti baare apni kalm duwara kuj uleeko.

  8. kise akh di tk ke chmk jad
    oh waqt purana yaad au
    kade tk ke jagg diyan rasma nu
    sir nivan kr khdovanga
    tera sayea jo milega kade
    inha anjaan rahnva te
    te ohde har swal da matlab
    me sadiyan tak tohvanga
    jakham jo lagde ne kade kade
    bhar javnge
    ohna nu hare rakhan lyi
    rishi sadiyan tak muskura ke rovanga

  9. really a very good poem…sanu sab nu rukhan di importance nu samjhana chahida hai…..bahoooot vadia koshish hai tuhadi…keep it up

  10. very nice, i like ur poetry very much. keep it up

  11. trully,kuj rukh mainu put lagde ne kuj ne lagde mava…………..i love poets those who love nature.well good lines alike william wordswort

  12. 22 g i like this u have wonder full theam doonghi soch tikhi matt kann kann vihh kudarat nu watcaah karna i really appri st if u like u can me ur contact no mmmmmmy cell no 1647-308-0067

Leave a Reply