Skip to content

Posts from the ‘Punjabi Language’ Category

16
Mar

Punjabi Poetry Part 01 – ਪਿੰਗਲ – ਮੁੱਢਲੀ ਜਾਣਕਾਰੀ


ਇਸ ਵਿਡੀਓ ਦੇ ਵਿੱਚ ‘ਪਿੰਗਲ’ ਦੇ ਮੁੱਢਲੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ। ਧੰਨਵਾਦ।

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

22
Dec

ਲਹਿਣੇਦਾਰੋ

ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ ਲਾਹ ਦਿਆਂ
ਵੇਚ ਕੇ ਇਖ਼ਲਾਕ ਹੁਣ ਹੱਥ ਬਹੁਤ ਸੌਖਾ ਹੋ ਗਿਆ
ਦੱਸਣਾ ਥੋਡਾ ਕਿਵੇਂ ਤੇ ਕਿਸ ਜਗ੍ਹਾ ਮਨ ਪਰਚਦਾ
ਦਿਲ ਜ਼ਰਾ ਭਰਿਆ ਜਿਹਾ ਜਿਉਣਾ ਹੀ ਔਖਾ ਹੋ ਗਿਆ

ਹਾਰ ਗਲ਼ ਨੂੰ ਮਿਲ਼ ਗਏ ਤੇ ਹਾਰ ਮਨ ਨੂੰ ਖਾਰ ਦੀ
ਨਕਲੀਆਂ ਦੇ ਹੇਠ ਮੇਰਾ ਅਸਲ ਚਿਹਰਾ ਜਲ਼ ਰਿਹਾ
ਜਿੱਤ ਦੇ ਜਸ਼ਨਾਂ ‘ਚ ਬੈਠਾ ਕਰ ਰਿਹਾਂ ਮਹਿਸੂਸ ਮੈਂ
ਮਨ ਬੜਾ ਏ ਝੂਰਦਾ ਕਿ ਬਹੁਤ ਧੋਖਾ ਹੋ ਗਿਆ

ਚਹੁੰ ਦਿਸ਼ਾਵਾਂ ਤੋਂ ਹੀ ਦੇ ਕੇ ਤੋਰਤੇ ਵੱਖਰੇ ਹੁਕਮ
ਆ ਮਿਲ਼ੇ ਧਰਤੀ ਦੇ ਸੀਨੇ ‘ਤੇ ਜਦੋਂ ਤਾਂ ਭਿੜ ਪਏ
ਆਪ ਪੈਦਾ ਕਰ ਤੇ ਆਪੇ ਮਾਰ ਕੇ ਖ਼ੁਦ ਹੱਸਿਆ
ਕੀ ਕਰੇਗਾ ਆਦਮੀ ਰੱਬ ਹੀ ਅਨੋਖਾ ਹੋ ਗਿਆ

ਰਹਿਮ ਦਾ ਵਿਸ਼ਵਾਸ਼ ਸੀ ਜਿਸਨੂੰ ਪਿਆਰੇ ਬਾਪ ‘ਤੇ
ਓਸ ਦੇ ਵੀ ਪੈਰ ਜਦ ਧਰਤੀ ਤੋਂ ਉੱਚੇ ਹੋ ਗਏ
ਮਰ ਗਿਆ ਭੁੱਖਾ ਪਿਆਸਾ ਅੰਬਰਾਂ ਵਲ ਚੀਕਦਾ
ਕੀ ਇਹ ਰੱਬਾ ਹੋ ਗਿਆ, ਓ ਕੀ ਇਹ ਲੋਕਾ ਹੋ ਗਿਆ।

-ਸੰਗਤਾਰ

22
Dec

ਐਵੇਂ ਦਿਲ ’ਤੇ ਨਾ ਲਾਈਂ

Dil Te

ਜਿਨ੍ਹਾਂ ਉੱਤੇ ਮਾਣ ਹੋਵੇ
ਓਹੀਓ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ਼ ਸਾਂਝੇ ਸਾਹ
ਓਹੀਓ ਸਾਂਝ ਤੋੜਦੇ ਨੇ
Read moreRead more

22
Dec

ਖੋਟ ਸੋਨਾ

Khot Sona

ਖੋਟ ਸੋਨਾ ਖ਼ੂਨ ਦੇ ਵਿੱਚ ਖੁਰ ਗਿਆ
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ

ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ

Read moreRead more

22
Dec

ਤਾਨਸੈਨ ਦੀ ਕਬਰ ’ਤੇ

Tansen Di Kabar Te

ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ
ਲੇਲਾ ਇੱਕ ਜੁਗਾਲ਼ੀ ਕਰਦਾ ਸੋਚੇ ਰਾਗਾਂ ਬਾਰੇ

ਇਹ ਲੇਲਾ ਕਿ ਔਹ ਲੇਲਾ ਜਾਂ ਬੱਕਰੀ ਚਿੱਟੀ ਕਾਲ਼ੀ
ਭਲ਼ਕੇ ਈਦ ’ਤੇ ਕਿਸ ਦੀ ਵਾਰੀ ਮਾਲਿਕ ਬੈਠ ਵਿਚਾਰੇ

ਅੱਗ ਵਿੱਚ ਸੜ ਕੇ ਕੋਲਾ ਹੋ ਗਈ ਫਿਰ ਵੀ ਸ਼ਕਲ ਸਬੂਤੀ Read moreRead more

30
Aug

‘ਪੰਜਾਬੀ ਵਿਰਸਾ 2010’ – ਕਨੇਡਾ

‘ਪੰਜਾਬੀ ਵਿਰਸਾ 2010’ ਦੇ ਕਨੇਡਾ ਦੇ ਸਾਰੇ ਸ਼ੋਆਂ ਦੀ ਅੰਤਿਮ ਰੂਪ-ਰੇਖਾ ਤਿਆਰ ਹੋ ਚੁੱਕੀ ਹੈ। ਪਲਾਜ਼ਮਾ ਵਲੋਂ ਅਸੀਂ ਪੰਜਾਬੀ ਵਿਰਸੇ ਦਾ ਨਵਾਂ ਵੈੱਬਸਾਈਟ ਵੀ ਬਣਾਇਆ ਹੈ। ਕਿਸੇ ਵੀ ਸ਼ੋਅ ਦੀ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਸ਼ਹਿਰ ਦੇ ਨਾਂ ‘ਤੇ ਕਲਿੱਕ ਕਰੋ। ਜਾਂ ਫਿਰ ‘ਪੰਜਾਬੀ ਵਿਰਸਾ 2010’ ਦੇ ਨਵੇਂ ਵੈੱਬਸਾਈਟ ‘ਤੇ ਜਾਣ ਲਈ  punjabivirsa.us ‘ਤੇ ਕਲਿੱਕ ਕਰੋ।

  1. ਸਤੰਬਰ 11, ਸ਼ਨਿੱਚਰਵਾਰ –        ਕੈਲਗਰੀ – ਜੁਬਲੀ ਔਡੀਟੋਰੀਅਮ
  2. ਸਤੰਬਰ 12, ਐਤਵਾਰ      –        ਵਿੱਨੀਪੈੱਗ – ਪੈਨਟੇਜ ਪਲੇਹਾਊਸ ਥੀਏਟਰ
  3. ਸਤੰਬਰ 18, ਸ਼ਨਿੱਚਰਵਾਰ  –     ਵੈਨਕੂਵਰ – ਲੈਂਗਲੀ ਇਵੈਂਟਸ ਸੈਂਟਰ
  4. ਸਤੰਬਰ 19, ਐਤਵਾਰ      –        ਵਿਕਟੋਰੀਆ – ਓਕ ਬੇ ਹਾਈ ਸਕੂਲ ਔਡੀਟੋਰੀਅਮ
  5. ਸਤੰਬਰ 25, ਸ਼ਨਿੱਚਰਵਾਰ –       ਟਰੰਟੋ – ਪੌਵਰੇਡ ਸੈਂਟਰ ਬਰੈਂਪਟਨ
  6. ਸਤੰਬਰ 26, ਐਤਵਾਰ      –        ਐਡਮਿੰਨਟਨ – ਮਰਿਡੀਅਨ ਬੈਨਕੁਇਟ ਤੇ ਕੌਨਫਰੈਂਸ ਸੈਂਟਰ

Free WordPress Theme
WordPress Themes