Sangtar's Punjabi Poetry Blog » Short Story

“ਪਛਤਾਵਾ” ਜਗਬਾਣੀ ਮੈਗਜ਼ੀਨ ਵਿੱਚ
ਜਨਵਰੀ 15, 2010 ਜਗਬਾਣੀ ਦੇ ਕਹਾਣੀ ਅਤੇ ਵਿਅੰਗ ਮੈਗਜ਼ੀਨ ਵਿੱਚ ਮੇਰੀ ਇੱਕ ਕਹਾਣੀ “ਪਛਤਾਵਾ” ਛਪੀ ਹੈ।

ਆਪ ਇਹ ਕਹਾਣੀ ਇੱਥੇ ਕਲਿੱਕ ਕਰਕੇ ਪੰਨਾ 2 ਅਤੇ ਪੰਨਾ 3 ਉੱਤੇ ਵੇਖ ਸਕਦੇ ਹੋ।

ਜਾਂ ਫਿਰ ਹੇਠ ਲਿਖੇ ਲਿੰਕਾਂ ‘ਤੇ ਜਾ ਕੇ ਪੜ੍ਹ ਸਕਦੇ ਹੋ:

ਪੰਨਾ 2 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਪੰਨਾ 3 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਜੇ ਉਪਰੋਕਤ ਜਗ੍ਹਾਵਾਂ ਉੱਤੇ ਕੋਈ ਮੁਸ਼ਕਿਲ ਆਵੇ ਤਾਂ ਪੂਰੀ ਦੀ ਪੂਰੀ ਕਹਾਣੀ ਦੇ ਪਰਿੰਟ ਨੂੰ ਇੱਥੇ ਪੜ੍ਹ ਸਕਦੇ ਹੋ:

“ਪਛਤਾਵਾ” ਪੰਨਾ 2 (image)

“ਪਛਤਾਵਾ” ਪੰਨਾ 3 (image)

ਜਾਂ ਫਿਰ ਇਸ ਕਹਾਣੀ ਨੂੰ text ਰੂਪ ਵਿੱਚ ਪੜ੍ਹਨ ਲਈ ਹੇਠ ਲਿਖੇ ਸਿਰਲੇਖ ਤੇ ਕਲਿੱਕ ਕਰੋ। ਧੰਨਵਾਦ।

“ਪਛਤਾਵਾ”

ਪਛਤਾਵਾ – ਕਹਾਣੀ
ਮਾਸਟਰ ਗੁਰਦਿਆਲ ਸਿੰਘ ਨੂੰ ਰਿਟਾਇਰ ਹੋਇਆਂ ਦਸ ਕੁ ਸਾਲ ਹੋ ਗਏ ਸਨ।ਉਸਦੀ ਘਰਵਾਲ਼ੀ ਨਿਰੰਜਣ ਕੌਰ ਛੇ ਸਾਲ ਪਹਿਲਾਂ ਕੋਠੇ ਤੋਂ ਡਿਗ ਕੇ ਮਰ ਗਈ ਸੀ। ਇੱਕ ਦਿਨ ਚਿੜੀਆਂ ਕਬੂਤਰਾਂ ਨੂੰ ਚੋਗਾ ਪਾਉਂਦੀ ਉੱਤੇ ਕਿਸੇ ਹਲ਼ਕੇ ਹੋਏ ਕਾਂ ਨੇ ਹਮਲਾ ਕਰ ਦਿੱਤਾ। ਵਿਚਾਰੀ ਘਬਰਾਈ ਹੋਈ, ਪਾਗਲਾਂ ਵਾਂਗ ਰੌਲ਼ਾ ਪਾਉਂਦੀ ਅਤੇ ਕਿਸੇ ਬੇੜੀ ਨੂੰ ਵੇਖ ਕੇ ਡੁੱਬੇ ਜਹਾਜ਼ ਦੇ ਮੁਸਾਫ਼ਰਾਂ ਵਾਂਗ ਸਿਰ ਤੇ ਹੱਥ ਮਾਰਦੀ ਐਸੀ ਪਿਛਾਂਹ ਨੂੰ ਮੁੜੀ, ਕਿ ਪੱਕੇ ਫ਼ਰਸ਼ ਉੱਤੇ ਧਾੜ ਦੇਣੀ ਡਿਗ ਕੇ ਸ਼ਾਂਤ ਹੋ ਗਈ। ਮਾਸਟਰ ਹੁਣੀ ਬੜੇ ਚਿਰ ਤੋਂ ਕੋਠੇ ਤੇ ਜੰਗਲਾ ਬਣਾਉਣਾ ਲੋਚਦੇ ਸਨ, ਪਰ ਹੁਣ ਕਿਹਦੇ ਲਈ? ਜਿਨ੍ਹਾਂ ਬੱਚਿਆਂ ਦੇ ਡਿਗਣ ਦਾ ਡਰ ਸੀ, ਉਹ ਡਿਗਣੋਂ ਬਚ ਕੇ, ਬੜੇ ਹੋ ਕੇ ਆਪੋ ਆਪਣੇ ਰਾਹ ਪੈ ਗਏ ਸਨ। ਤੇ ਜਿਹਦਾ ਡਰ ਨਹੀਂ ਸੀ, ਉਸਨੂੰ ਜੰਗਲੇ ਦੀ ਅਣਹੋਂਦ ਨੇ ਮਾਰ ਮੁਕਾਇਆ ਸੀ।

ਮਾਸਟਰ ਗੁਰਦਿਆਲ ਸਿੰਘ ਦੇ ਦੋ ਲੜਕੇ ਸਨ। ਵੱਡੇ ਦੀ ਉਮਰ ਪੰਤਾਲ਼ੀ ਕੁ ਸਾਲ ਸੀ ਤੇ ਛੋਟਾ ਵੀ ਚਾਲ਼ੀਆਂ ਦੇ ਲਾਗੇ ਸੀ। ਉਨਾਂ ਦੇ ਘਰ ਪੈਦਾ ਹੋਏ ਸੱਤਾਂ ਮੁੰਡਿਆਂ ਦੀ ਔਲਾਦ ਵਿੱਚੋਂ ਸਿਰਫ ਇਹ ਦੋ, ਪਹਿਲਾ ਤੇ ਤੀਜਾ ਹੀ ਬਚੇ ਸਨ। ਬੜਾ ਚਰਨ ਥੋੜਾ ਚਿਰ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਹੁਣ ਕਰਨਾਲ ਲਾਗੇ ਕਿਸੇ ਫੈਕਟਰੀ ਵਿੱਚ ਸਕਿਉਰਟੀ ਗਾਰਡ ਸੀ। ਉਸ ਨੇ ਉੱਥੇ ਹੀ ਕਿਸੇ ਔਰਤ ਨਾਲ਼ ਰਾਸ ਰਚਾ ਲਈ ਸੀ।ਉਹ ਪਿੰਡ ਅਤੇ ਮਾਸਟਰ ਹੁਣਾਂ ਨੂੰ ਬਿਲਕੁਲ ਹੀ ਦਿਲੋਂ ਭੁਲਾਈ ਬੈਠਾ ਸੀ। ਛੋਟਾ ਛਿੰਦਾ, ਘੁੰਮਦਾ ਘੁੰਮਾਉਂਦਾ ਕਿਤੇ ਸਪੇਨ ਵਿੱਚ ਟਿਕਿਆ ਹੋਇਆ ਸੀ। ਉਸਦੀ ਵੀ ਕੋਈ ਖਬਰ-ਸਾਰ ਆਈ ਨੂੰ ਅਰਸਾ ਗੁਜ਼ਰ ਗਿਆ ਸੀ। ਉਹ ਕਿੰਞ ਹੈ, ਵਿਆਹਿਆ ਹੈ ਕਿ ਕੁਆਰਾ, ਮਰਿਆ ਹੈ ਕਿ ਜਿਉਂਦਾ, ਇਸ ਗੱਲ ਦਾ ਪਿੰਡ ‘ਚ ਕਿਸੇ ਨੂੰ ਕੋਈ ਪਤਾ ਨਹੀਂ ਸੀ। ਆਪਣੇ ਮਨੋਂ ਇੱਕ ਸੱਚੇ, ਮਿਹਨਤੀ ਤੇ ਸਮਰਪਿਤ ਅਧਿਆਪਕ ਦੇ ਨਿਆਣਿਆਂ ਨੂੰ ਪੜ੍ਹਾਈ ਲਿਖਾਈ ਵਲੋਂ ਕੋਰੇ ਅਤੇ ਮਾਂ ਬਾਪ ਦੀ ਦੇਖਭਾਲ਼ ਤੇ ਭਲਾਈ ਤੋਂ ਅਵੇਸਲ਼ੇ ਰੱਖਣਾਂ ਜਾਂ ਤਾਂ ਰੱਬ ਦਾ ਘੋਰ ਅਨਿਆਂ ਸੀ ਤੇ ਜਾਂ ਫਿਰ ਤਾੜੀ ਮਾਰ ਕੇ ਹੱਸਣ ਵਾਲ਼ਾ ਚੁਟਕਲਾ। ਮਾਸਟਰ ਹੁਣਾਂ ਨੇ ਮਨ ਹੀ ਮਨ ਵਿੱਚ ਰੱਬ ਨੂੰ ਇਹ ਪ੍ਰਸ਼ਨ ਪੁੱਛਣ ਦਾ ਵਿਚਾਰ ਤਾਂ ਬਣਾਇਆ ਹੋਇਆ ਸੀ, ਪਰ ਉਸਨੂੰ ਹਾਲੇ ਇਸਦਾ ਉੱਤਰ ਸੁਣਨ ਦੀ ਕੋਈ ਕਾਹਲ਼ੀ ਨਹੀਂ ਸੀ। ਹਾਲੇ ਉਸਦੇ ਮਨ ਅੰਦਰ ਵਗਦੀ ਗੁੱਸੇ ਦੀ ਕਾਲ਼ੀ ਗੰਗਾ ਜ਼ਿੰਦਗੀ ਦੀਆਂ ਬੇਇਨਸਾਫ਼ੀਆਂ ਦੀ ਤਪਸ਼ ਨੂੰ ਬੜੀ ਕੁਸ਼ਲਤਾ ਨਾਲ਼ ਠੰਡਾ ਕਰ ਰਹੀ ਸੀ।

ਮਾਸਟਰ ਗੁਰਦਿਆਲ ਸਿੰਘ ਦੀ ਸਿਰਫ ਦੋ-ਢਾਈ ਕਿੱਲੇ ਹੀ ਜ਼ਮੀਨ ਸੀ। ਇੱਕ ਚਾਰ ਕਨਾਲ਼ ਦਾ ਫਿਰਨੀ ਲਾਗਲਾ ਖੱਤਾ ਉਸਨੇ ਸਿਰਫ ਚਾਰੇ ਲਈ ਰੱਖਿਆ ਹੋਇਆ ਸੀ। ਇਸ ਵਿੱਚ ਉਹ ਸਰਦੀਆਂ ਨੂੰ ਪਰਸੀਨ ਬੀਜਦਾ।ਜਿਹਦੇ ਵਿੱਚੋਂ ਚੌਥਾ ਹਿੱਸਾ ਉਹ ਆਪਣੇ ਲਈ ਰੱਖ ਲੈਂਦਾ ਤੇ ਬਾਕੀ ਦਾ ਕਿਆਰਿਆਂ ਦੇ ਹਿਸਾਬ ਪਿੰਡ ਦੇ ਬੇ-ਜ਼ਮੀਨੇ ਆਦਿ-ਧਰਮੀਆਂ ਨੂੰ ਵੇਚ ਦਿੰਦਾ। ਗਰਮੀਆਂ ਨੂੰ ਉਹ ਇਸ ਖੱਤੇ ਵਿੱਚ ਅਗੇਤੇ ਬਾਜਰੇ ਵਿੱਚੋਂ ਕੁਝ ਆਪਣੇ ਜੋਗਾ ਰੱਖ ਕੇ ਬਾਕੀ ਜਾਂ ਤਾਂ ਖੜ੍ਹਾ ਵੇਚ ਦਿੰਦਾ ਜਾਂ ਜੇ ਭਾਅ ਵਧੀਆ ਹੋਵੇ, ਤਾਂ ਕਿਸੇ ਦੀ ਟਰਾਲੀ ਭਾੜੇ ਤੇ ਲੈ ਕੇ ਮੰਡੀ ਸੁਟਵਾ ਦਿੰਦਾ। ਬਾਕੀ ਦੇ ਦੋ ਕਿੱਲੇ ਪਿੰਡੋਂ ਦੂਰ ਢਹਿਆਂ ਵਿੱਚ ਸਨ।ਸਿੰਚਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉੱਥੇ ਕੁਝ ਖਾਸ ਨਹੀਂ ਹੁੰਦਾ ਸੀ। ਫਿਰ ਵੀ ਉਹ ਹੱਥ-ਪੈਰ ਮਾਰ ਕੇ ਉੱਥੋਂ ਪਤਲੀ ਜਿਹੀ ਕਣਕ ਜਾਂ ਗੁਆਰਾ ਜਾਂ ਚਰ੍ਹੀ, ਕੁੱਝ ਨਾ ਕੁੱਝ ਪੈਦਾ ਕਰ ਲੈਂਦਾ।

ਭਾਵੇਂ ਨਿਰੰਜਣ ਕੌਰ ਨੂੰ ਗੁਜ਼ਰਿਆਂ ਸਿਰਫ ਛੇ ਸਾਲ ਹੀ ਹੋਏ ਸਨ, ਪਰ ਮਾਸਟਰ ਗੁਰਦਿਆਲ ਨੂੰ ਇਕੱਲਿਆਂ ਰਹਿਣ ਦੀ ਆਦਤ ਬਹੁਤ ਪਹਿਲਾਂ ਦੀ ਪੈ ਚੁੱਕੀ ਸੀ। ਉਸ ਨੂੰ ਸਾਰੀ ਜ਼ਿੰਦਗੀ ਲੋਕਾਂ ਵਿੱਚ ਬੈਠ ਕੇ ਗੱਲਬਾਤ ਕਰਨ ਦੀ ਜਾਚ ਨਾ ਆਈ। ਜੇ ਕੋਈ ਗ਼ਲਤੀ ਨਾਲ਼ ਉਹਦੇ ਨਾਲ਼ ਕੋਈ ਗੱਲ ਸ਼ੁਰੂ ਕਰ ਵੀ ਲੈਂਦਾ, ਤਾਂ ਮਿੰਟਾਂ ਸਕਿੰਟਾਂ ਅੰਦਰ ਹੀ ਗੱਲਬਾਤ ਉਸਦੇ ਭਾਸ਼ਣ ਵਿੱਚ ਬਦਲ ਜਾਂਦੀ। ਅਗਲਾ ਆਪਣੀ ਨਾ ਸਮਝੀ ਉੱਤੇ ਆਪਣੇ ਆਪ ਨੂੰ ਫਿਟਕਾਰਾਂ ਪਾਉਂਦਾ ਹੋਇਆ ਗ਼ਲਤ ਉੱਤਰ ਦੇਣ ਵਾਲ਼ੇ ਵਿਦਿਆਰਥੀ ਵਾਂਗ ਖੜ੍ਹਾ ਐਂਵੇਂ ਹੂੰ-ਹਾਂ ਕਰੀ ਜਾਂਦਾ ਅਤੇ ਮਾਸਟਰ ਆਪਣਾ ਕਨੂੰਨ ਤੇ ਗਿਆਨ ਉਸ ਉੱਤੇ ਰੱਜ ਕੇ ਝਾੜਦਾ। ਉਂਞ ਗੁਰਦਿਆਲ ਸਿੰਘ ਖੁਦ ਵੀ ਆਪਣੀ ਇਸ ਕਮਜ਼ੋਰੀ ਤੋਂ ਜਾਣੂੰ ਸੀ, ਪਰ ਮੌਕੇ ਤੇ ਉਸਨੂੰ ਪਤਾ ਨਾ ਲੱਗਦਾ। ਬਾਅਦ ਵਿੱਚ ਉਹ ਆਪਣੇ ਆਪ ਨੂੰ ਬਹੁਤ ਕੋਸਦਾ ਤੇ ਕਿਸੇ ਨਾਲ਼ ਹੋਈ ਛੋਟੀ ਤੋਂ ਛੋਟੀ ਮੁਲਾਕਾਤ ਨੂੰ ਵੀ ਸੌ-ਸੌ ਵਾਰੀ ਉਦੋਂ ਤੱਕ ਆਪਣੇ ਮਨ ਵਿੱਚ ਦੋਬਾਰਾ ਕਰਦਾ ਰਹਿੰਦਾ ਜਦੋਂ ਤੱਕ ਖਿਆਲਾਂ ਵਿੱਚ ਉਸਦਾ ਆਪੇ ਚਿਤਰਿਆ ਦੂਸਰੇ ਆਦਮੀ ਦਾ ਬਿੰਬ ਸੰਤੁਸ਼ਟ ਨਾ ਹੋ ਜਾਂਦਾ। ਫਿਰ ਉਹ ਬੜੀ ਖੁਸ਼ੀ ਨਾਲ਼ ਆਪਣੇ ਆਪ ਤੋਂ ਵਾਰੇ-ਵਾਰੇ ਜਾਂਦਾ, ਪਰ ਜਦ ਕਿਸੇ ਨੂੰ ਮਿਲ਼ਦਾ ਤਾਂ ਉਹੀ ਗ਼ਲਤੀ ਫਿਰ ਕਰ ਬਹਿੰਦਾ। ਇੱਕ ਦੂਜੇ ਨਾਲ਼ ਗੱਲਬਾਤ ਦਾ ਫੁੱਟਬਾਲ ਜੋ ਬਾਕੀ ਲੋਕ ਅਸਾਨੀ ਨਾਲ਼ ਖੇਡਦੇ ਹਨ, ਇਸ ਦੀ ਉਸਨੂੰ ਕਦੇ ਸਮਝ ਨਾ ਆਈ।

ਮਾਸਟਰ ਗੁਰਦਿਆਲ ਸਿੰਘ ਦੇ ਦੋ ਹੋਰ ਭਰਾ ਵੀ ਇਸੇ ਪਿੰਡ ਵਿੱਚ ਰਹਿੰਦੇ ਸਨ। ਪਰ ਪਤਾ ਨਹੀਂ ਇਹ ਕਿੰਞ ਹੋਇਆ ਕਿ ਇਸ ਛੋਟੇ ਜਿਹੇ ਪਿੰਡ ਵਿੱਚ ਵੀ ਬਹੁਤੇ ਨਵੀਂ ਉਮਰ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਹ ਆਪਣੇ ਵਿਆਹ ਤੋਂ ਬਾਅਦ ਪ੍ਰੀਵਾਰ ਨਾਲ਼ੋਂ ਇੱਕ-ਦਮ ਜੁਦਾ ਹੋ ਗਿਆ।ਨਿਰੰਜਣ ਕੌਰ ਕਰਕੇ ਨਹੀਂ, ਉਹ ਤਾਂ ਸਗੋਂ ਇਸ ਕਦਮ ਦੇ ਵਿਰੁੱਧ ਸੀ, ਉਸਦੀ ਆਪਣੀ ਅੰਦਰਵੰਨੀ ਸੌੜੀ ਸੋਚ ਕਾਰਣ।ਉਦੋਂ ਸ਼ਾਇਦ ਉਸ ਨੂੰ ਆਪਣੀ ਨੌਕਰੀ ਤੇ ਮਾਣ ਸੀ ਤੇ ਜਾਂ ਸ਼ੱਕ ਸੀ ਕਿ ਬਾਕੀ ਦਾ ਨਿਕੰਮਾ ਟੱਬਰ ਉਸਦੀ ਕਮਾਈ ਨੂੰ ਖਾ ਜਾਵੇਗਾ। ਉਹ ਆਪਣੇ ਆਪ ਨੂੰ ਪਰਿਵਾਰਕ ਬੇੜੀ ਦਾ ਚੱਪੂ ਸਮਝਦਾ ਸੀ। ਪਰ ਜੁਦਾ ਹੋ ਕੇ ਉਹ ਇੰਞ ਹੋ ਗਿਆ ਜਿਵੇਂ ਕੋਈ ਚਲਦੀ ਬੇੜੀ ਵਿੱਚੋਂ ਕੇਲੇ ਦਾ ਛਿਲਕ ਸਮੁੰਦਰ ਵਿੱਚ ਸੁੱਟ ਦੇਵੇ। ਬੇੜੀ ਆਪਣੀ ਚਾਲੇ ਚਲਦੀ ਜਾਂਦੀ ਹੈ ਪਰ ਛਿਲਕ ਉੱਥੇ ਦਾ ਉੱਥੇ ਪਿਆ ਲਹਿਰਾਂ ਦੇ ਰਹਿਮ ਤੇ ਝੂਲਣ ਜੋਗਾ ਰਹਿ ਜਾਂਦਾ ਹੈ। ਉਸਦੇ ਦੋਵੇਂ ਭਰਾਵਾਂ ਦਾ ਕੰਮਕਾਰ, ਪਰਿਵਾਰ ਸਭ ਕੁਝ ਬਹੁਤ ਵਧੀਆ ਸੀ। ਉਹ ਖੁਸ਼ ਸਨ ਤੇ ਉਨ੍ਹਾਂ ਦੀ ਔਲਾਦ ਬੜੀ ਹੋਣਹਾਰ ਨਿਕਲ਼ੀ ਸੀ। ਜਦ ਕਦੇ ਉਹ ਗੁਰਦਿਆਲ ਨੂੰ ਕਿਸੇ ਦਿਨ-ਸੁਦ ਉੱਤੇ ਸੱਦਦੇ, ਤਾਂ ਉਹ ਘੜੀ ਦੀ ਘੜੀ ਜਾ ਕੇ, ਇਕੱਲਾ ਜਿਹਾ ਬੈਠ ਕੇ, ਉਨ੍ਹਾਂ ਦੀ ਚੜ੍ਹਦੀ ਕਲਾ ਦਾ ਅਫ਼ਸੋਸ ਜਿਹਾ ਕਰਕੇ ਮੁੜ ਆਉਂਦਾ।

ਗੁਰਦਿਆਲ ਸਿੰਘ ਆਪਣੇ ਆਪ ਨੂੰ ਬੜਾ ਬਦ-ਕਿਸਮਤ ਸਮਝਦਾ ਸੀ। ਪਰ ਇਹ ਤਾਂ ਉਸਦੀ ਖੁਸ਼ਕਿਸਮਤੀ ਹੀ ਸੀ ਕਿ ਉਸਨੂੰ ਭਲਿਆਂ ਵਕਤਾਂ ਦੇ ਵਿੱਚ ਸਕੂਲ ਦੀ ਨੌਕਰੀ ਮਿਲ਼ ਗਈ ਸੀ। ਹੁਣ ਤਾਂ ਯਾਦ ਕੀਤਿਆਂ ਵੀ ਉਸਨੂੰ ਯਾਦ ਨਹੀਂ ਆਉਂਦਾ ਕਿ ਕਿਨ੍ਹਾਂ ਹਾਲਤਾਂ ਦੇ ਵਿੱਚ ਉਸਨੂੰ ਉਸ ਦੇ ਬਾਪ ਨੇ ਸਕੂਲ ਦਾਖ਼ਲ ਕਰਾਇਆ ਹੋਵੇਗਾ।  ਬਾਪ ਨੇ ਹੀ ਕਰਾਇਆ ਹੋਵੇਗਾ ਕਿਉਂਕਿ ਦਾਲ਼-ਰੋਟੀ ਬਣਾਉਣ ਤੇ ਚਰਖਾ ਕੱਤਣ ਤੋਂ ਬਿਨਾਂ ਉਸ ਦੀ ਮਾਂ ਨੇ ਕਦੀ ਵੀ ਕਿਸੇ ਘਰ ਦੇ ਮਸਲੇ ਵਿੱਚ ਦਖ਼ਲ-ਅੰਦਾਜ਼ੀ ਨਹੀਂ ਸੀ ਕੀਤੀ ਤੇ ਨਾਂ ਹੀ ਉਸ ਦੇ ਬਾਪ ਨੂੰ ਔਰਤਾਂ ਦੀ ਕੋਈ ਵੀ ਸਲਾਹ ਬਰਦਾਸ਼ਤ ਸੀ। ਕਿਸੇ ਨਾ ਕਿਸੇ ਤਰੀਕੇ ਉਹ ਮੈਟਰਿਕ ਪਾਸ ਕਰ ਗਿਆ। ਇੱਕ ਵਾਰ ਆਪਣੀ ਭੂਆ ਦੇ ਘਰ ਇੱਕ ਉਰਦੂ ਦੇ ਅਖ਼ਵਾਰ ਵਿੱਚ ਅਧਿਆਪਕਾਂ ਦੀਆਂ ਸਾਮੀਆਂ ਲਈ ਲੱਗੇ ਇਸ਼ਤਿਹਾਰ ਨੇ ਉਸਨੂੰ ਥੋੜਾ ਜਿਹਾ ਉਤਸ਼ਾਹਿਤ ਕਰ ਦਿੱਤਾ। ਉਸ ਨੇ ਘਰਦਿਆਂ ਨਾਲ਼ ਲੜ ਕੇ ਵੀ ਗਿਆਨੀ ਪਾਸ ਕਰ ਲਈ ਤੇ ਉਸੇ ਸਾਲ ਉਸ ਨੂੰ ਮਿਡਲ ਸਕੂਲ ਵਿੱਚ ਨੌਕਰੀ ਮਿਲ਼ ਗਈ।

ਉਸਨੇ ਸਾਰੀ ਉਮਰ ਛੇਵੀਂ ਸੱਤਵੀਂ ਦੇ ਬੱਚਿਆਂ ਨੂੰ ਅੰਗਰੇਜੀ ਪੜ੍ਹਾਈ। ਏ ਬੀ ਸੀ ਤੇ ਥੋੜੇ ਬਹੁਤੇ ਕਿਰਿਆ- ਕਰਮਾਂ ਤੇ ਨਾਂਵ-ਪੜਨਾਂਵਾਂ ਤੋਂ ਬਿਨਾਂ ਕੋਈ ਦਿਮਾਗ ਤੇ ਬੋਝ ਪੈਣ ਵਾਲ਼ਾ ਕੰਮ ਨਹੀਂ ਸੀ।ਉਸ ਦੀ ਚੁੱਪ ਤੇ ਇਕੱਲਤਾ ਦਾ ਫਾਇਦਾ ਉਠਾਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਪਹਿਲੇ ਸਾਲ ਹੀ ਕਲਾਸ ਦਾ ਇੰਚਾਰਜ ਬਣਾ ਦਿੱਤਾ। ਇੱਕ ਦੋ ਸਾਲ ਤਾਂ ਉਹ ਬੜੇ ਮਾਣ ਨਾਲ਼ ਸਕੂਲ ਵਿੱਚ ਰਜਿਸਟਰ ਚੁੱਕੀ ਘੁੰਮਦਾ ਰਿਹਾ ਪਰ ਬਾਅਦ ਵਿੱਚ ਸਾਰੀ ਨੌਕਰੀ ਉਸ ਨੇ ਇਹ ਸੇਵਾ ਨਫ਼ਰਤ ਗ੍ਰਸਤ ਹੋ ਕੇ ਹੀ ਨਿਭਾਈ।

ਸਕੂਲ ਨੇ ਉਸ ਨੂੰ ਦਿੱਤੀ ਜਾਂਦੀ ਤਨਖਾਹ ਤੋਂ ਵੱਧ ਕੰਮ ਲਿਆ ਸੀ, ਸਿਖਿਆਰਥੀ ਨਾ-ਸ਼ੁਕਰੇ ਸਨ, ਤੇ ਟੱਬਰ? ਉਹ ਤੇ ਜਿਵੇਂ ਹੈ ਹੀ ਨਹੀਂ ਸੀ। ਉਸ ਦੀ ਕਲਾਸ ਰੂਮ ਵਾਲ਼ੀ ਸਖਤੀ ਤੇ ਅੜਬ ਸੁਭਾਅ ਕਰਕੇ ਉਸ ਦੇ ਦਹਿਲੀਜ਼ ਤੋ ਅੰਦਰ ਪੈਰ ਰੱਖਦਿਆਂ ਹੀ ਘਰ ਦੇ ਜੀਅ ਸਵੇਰ ਸਾਰ ਠੰਡ ਨਾਲ਼ ਸੁਸਤਾਏ ਰੀਂਗਣ ਵਾਲ਼ੇ ਜੀਵਾਂ ਵਾਂਗ ਹੌਲ਼ੀ-ਹੌਲ਼ੀ, ਚੁੱਪ ਚੁੱਪ ਪੈਰ ਪੁੱਟਦੇ। ਉਹ ਆਪਣੇ ਆਪ ਨੂੰ ਘਰ ਵਿੱਚ ਇੱਕੋ ਇੱਕ ਦੁਧਾਧਾਰੀ ਪ੍ਰਾਣੀ ਸਮਝ ਕੇ ਬਾਕੀ ਦਿਆਂ ਜੀਵਾਂ ਨਾਲ਼ੋਂ ਟੁੱਟਾ ਜਿਹਾ ਰਿਹਾ। ਉਨ੍ਹਾਂ ਦੀ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਨਾ-ਮਾਤਰ ਸੀ। ਨਰੰਜਣ ਕੌਰ ਨੂੰ ਉਸ ਨੇ ਸਿਰਫ ਪਿੰਡ ਦੀ ਇੱਕੋ ਇੱਕ ਹੱਟੀ ਤੋਂ ਸੌਦਾ ਲਿਆਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਉਸ ਦਾ ਹਿਸਾਬ ਉਹ ਆਪ ਮਹੀਨੇ ਬਾਅਦ ਜਾ ਕੇ ਕਰ ਆਉਂਦਾ ਤੇ ਕਦੇ ਵੱਧ-ਘੱਟ ਸੌਦਾ ਲਿਆਉਣ ਬਾਰੇ ਲੜਾਈ ਵੀ ਨਾ ਕਰਦਾ।ਉਸ ਦੀ ਸੋਚ ਮੁਤਾਬਿਕ ਉਸਦਾ ਪਰਿਵਾਰ ਪ੍ਰਤੀ ਬਸ ਇੰਨਾ ਹੀ ਫਰਜ਼ ਸੀ ਅਤੇ ਪਰਿਵਾਰ ਨੂੰ ਸਿਰਫ ਰੋਟੀ ਦੀ ਹੀ ਲੋੜ ਸੀ।ਸਾਰੀ ਜ਼ਿੰਦਗੀ ਵਿੱਚ ਸਿਰਫ ਦੋ ਚਾਰ ਹੀ ਇਹੋ ਜਿਹੇ ਮੌਕੇ ਆਏ ਸਨ ਜਦੋਂ ਨਿਰੰਜਣ ਕੌਰ ਨੇ ਉਸ ਤੋਂ ਪੈਸੇ ਮੰਗੇ ਹੋਣ। ਇੱਕ ਦੋ ਵਾਰ ਮੁੰਡਿਆਂ ਦੀ ਬਿਮਾਰੀ ਕਰਕੇ ਤੇ ਇੱਕ ਵਾਰੀ ਆਪਣੇ ਭਰਾ ਦੇ ਲੜਕੇ ਦੇ ਵਿਆਹ ਦੀ ਖਾਤਰ ਉਸ ਨੇ ਡਰਦੀ ਡਰਦੀ ਨੇ ਗੁਰਦਿਆਲ ਅੱਗੇ ਹੱਥ ਅੱਡਿਆ ਸੀ। ਗੁਰਦਿਆਲ ਤੋਂ ਕੁਝ ਮੰਗਦਿਆਂ ਉਹ ਆਪਣੀ ਹੀਣ-ਭਾਵਨਾ ਦੀ ਧੁੱਪ ਵਿੱਚ ਨੰਗੀ ਰੱਖੀ ਬਰਫ਼ ਵਾਂਗ ਪਿਘਲ਼ ਰਹੀ ਸੀ। ਸ਼ਾਇਦ ਉਸਦੀ ਇਸ ਹੀਣਤਾ ਨੂੰ ਵੇਖਦਿਆਂ ਹੀ ਗੁਰਦਿਆਲ ਨੇ ਉਸ ਨੂੰ ਪੈਸੇ ਦੇ ਵੀ ਦਿੱਤੇ ਸਨ ਪਰ ਪਤੀ ਪਤਨੀ ਵਿੱਚ ਇੱਕ ਦੂਜੇ ਉੱਤੇ ਨਿਰਭਰ ਹੋਣ ਦਾ ਮਾਣ ਨਾ ਨਿਰੰਜਣ ਕੌਰ ਨੂੰ ਕਦੇ ਮਿਲ਼ਿਆ ਤੇ ਨਾਂ ਹੀ ਕਦੇ ਗੁਰਦਿਆਲ ਨੇ ਇਹ ਭਾਵਨਾ ਪੈਦਾ ਹੋਣ ਦਾ ਮੌਕਾ ਦਿੱਤਾ। ਅਸਲ ਵਿੱਚ ਨਿਰੰਜਣ ਕੌਰ ਦੇ ਪੇਕੇ ਇੱਕ ਬੜਾ ਸਰਦਾ ਪੁੱਜਦਾ ਪਰਿਵਾਰ ਸਨ। ਜਦ ਵੀ ਉਹ ਉਨ੍ਹਾਂ ਨੂੰ ਮਿਲਣ ਜਾਂਦੀ ਤਾਂ ਉਸ ਦੀ ਭਰਜਾਈ ਕੁੱਝ ਰਿਸ਼ਤੇ ਕਰਕੇ ਤੇ ਕੁੱਝ ਉਸਦੀ ਹਾਲਤ ਤੇ ਤਰਸ ਕਰਕੇ, ਉਸ ਨੂੰ ਅਤੇ ਉਸ ਦੇ ਨਿਆਣਿਆਂ ਨੂੰ ਕੱਪੜਿਆਂ ਨਾਲ਼ ਲੱਦ ਕੇ ਤੋਰਦੀ। ਆਨੇ ਬਹਾਨੇ ਉਹ ਕੁਝ ਪੈਸੇ ਵੀ ਫੜਾ ਦਿੰਦੀ। ਨਿਰੰਜਣ ਕੌਰ ਇਹ ਪੈਸੇ ਸਾਂਭ ਸਾਂਭ ਰੱਖਦੀ ਤੇ ਲੋੜ ਵੇਲ਼ੇ ਇਨ੍ਹਾਂ ਨਾਲ਼ ਹੀ ਆਪਣਾ ਵਕਤ ਸਾਰ ਲੈਂਦੀ।

ਹੁਣ ਬੁਢਾਪੇ ਵਿੱਚ ਮਾਸਟਰ ਗੁਰਦਿਆਲ ਸਿੰਘ ਕੁੱਝ ਜ਼ਿਆਦਾ ਹੀ ਸੋਚਵਾਨ ਹੋਈ ਜਾਂਦਾ ਸੀ। ਹਾਲਾਂਕਿ ਇਸ ਦਾ ਕੋਈ ਬਾਹਰੀ ਕਾਰਣ ਨਜ਼ਰ ਨਹੀਂ ਸੀ ਆਉਂਦਾ। ਉਸ ਨੇ ਸਾਰੀ ਜ਼ਿੰਦਗੀ ਕੋਈ ਅਖ਼ਵਾਰ, ਮੈਗਜ਼ੀਨ ਪੂਰਾ ਨਹੀਂ ਸੀ ਪੜ੍ਹਿਆ। ਸਕੂਲ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਕਿਤਾਬਾਂ ਤੋਂ ਬਗੈਰ ਸ਼ਇਦ ਹੀ ਉਸ ਨੇ ਕਦੇ ਕਿਸੇ ਕਿਤਾਬ ਨੂੰ ਹੱਥ ਲਾਇਆ ਹੋਵੇ। ਰੇਡੀਓ ਤੋਂ ਦਿਹਾਤੀ ਪ੍ਰੋਗਰਾਮ ਸੁਣਨ ਤੋਂ ਬਿਨਾਂ ਉਸ ਨੂੰ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਸੋ ਇਨ੍ਹਾਂ ਗਹਿਰੀਆਂ ਸੋਚਾਂ ਦਾ ਕਾਰਣ ਸ਼ਾਇਦ ਉਸਦੀ ਆਪਣੀ ਨਾਸ਼ਵਾਨਤਾ ਸੀ। ਉਸਦੇ ਮਨ ਵਿੱਚ ਇੱਕ ਖਿੜਿਆ ਹੋਇਆ, ਭਰਿਆ ਭਰਿਆ ਜੀਵਨ ਜਿਓਣ ਦੀ ਚਾਹ ਸੀ। ਇਸ ਇੱਛਾ ਨੂੰ ਅਸਲੀਅਤ ਬਣਾਉਣ ਲਈ ਉਸ ਨੇ ਕਦੇ ਕੋਈ ਕਦਮ ਨਾ ਚੁੱਕਿਆ। ਉਸ ਨੂੰ ਅਫ਼ਸੋਸ ਸੀ ਕਿ ਉਸ ਦਾ ਆਲ਼ਾ-ਦੁਆਲ਼ਾ ਇੰਨਾ ਵਿਰਾਨ ਕਿਉਂ ਹੈ? ਭਾਂਵੇ ਕਿ ਇਹ ਵਿਰਾਨੀ ਉਸ ਦੇ ਆਪਣੇ ਮਨ ਦੀ ਪੈਦਾਇਸ਼ ਸੀ।

ਸਾਰੀ ਜ਼ਿੰਦਗੀ ਅੰਦਰੋਂ ਬਾਹਰੋਂ ਇਕੱਲਿਆਂ ਗੁਜ਼ਾਰ ਕੇ, ਪਿਛਲੇ ਤਿੰਨ ਕੁ ਸਾਲ ਤੋਂ ਉਸ ਨੂੰ ਆਖਿਰ ਇੱਕ ਮਿੱਤਰ ਲੱਭ ਹੀ ਆਇਆ ਸੀ। ਉਹ ਰੇਸ਼ਮ ਨਾਲ਼, ਜੋ ਕਿ ਤੀਹ ਪੈਂਤੀ ਸਾਲ ਦਾ ਇਸੇ ਪਿੰਡ ਦੇ ਆਦਿ ਧਰਮੀਆਂ ਦਾ ਮੁੰਡਾ ਸੀ, ਥੋੜਾ ਜਿਹਾ ਖੁੱਲਿਆ ਸੀ।ਰੇਸ਼ਮ ਨੂੰ ਉਹ ਕਦੇ-ਕਦੇ ਦਿਹਾੜੀ ਉੱਤੇ ਖੇਤ ਵਿੱਚ ਜਾਂ ਘਰ ਵਿੱਚ ਕੰਮ ਲਈ ਸੱਦਦਾ ਹੁੰਦਾ ਸੀ। ਬਿਲਕੁੱਲ ਹਵਾ ਦੇ ਵਹਾਅ ਦੇ ਉਲਟ ਉਹ ਹੌਲ਼ੀ ਹੌਲ਼ੀ ਇੱਕ ਦੂਜੇ ਦੇ ਨੇੜੇ ਹੋ ਗਏ। ਹੁਣ ਤਾਂ ਜੇ ਰੇਸ਼ਮ ਵਿਹਲਾ ਹੁੰਦਾ ਤਾਂ ਬਿਨਾਂ ਕੰਮ ਤੋਂ ਹੀ ਗੁਰਦਿਆਲ ਕੋਲ਼ ਆ ਜਾਂਦਾ ਤੇ ਉਸ ਦੀ ਮੱਝ ਨੂੰ ਪੱਠਾ-ਦੱਠਾ ਵੀ ਬਿਨਾਂ ਕਿਸੇ ਮੁਆਵਜ਼ੇ ਦੇ ਹੀ ਕਰ ਜਾਂਦਾ।

ਪਹਿਲਾਂ ਪਹਿਲ ਮਾਸਟਰ ਗੁਰਦਿਆਲ ਸਿੰਘ ਰੇਸ਼ਮ ਨਾਲ਼ ਗੱਲ ਕਰਨਾ ਮੁਨਾਸਿਬ ਨਹੀਂ ਸਮਝਦਾ ਸੀ।ਇੱਕ ਦਿਨ ਖੇਤ ਵਿੱਚ ਕੰਮ ਕਰਦੇ ਹੋਏ ਮਾਸਟਰ ਨੇ ਰੇਸ਼ਮ ਦੀ ਮਾੜਚੂ ਤੇ ਗਰੀਬੜੀ ਜਿਹੀ ਘਰਵਾਲ਼ੀ ਨੂੰ ਵੱਟ-ਵੱਟੇ ਘਾਹ ਖੋਤਦੀ ਵੇਖ ਕੇ ਮਜ਼ਾਕ ਕੀਤਾ, “ਰੇਸ਼ਮਾਂ! ਕੁਛ ਖਾਣ ਨੂੰ ਦਿਆ ਕਰ ਓਏ ਆਪਣੀ ਵਹੁਟੀ ਨੂੰ। ਨਹੀਂ ਤਾਂ ਦੇਖ ਲਈਂ ਮਰ ਜਾਣਾ ਇਹਨੇ ਕਿਤੇ ਮਗਰੀ ਦੇ ਹੇਠ ਆ ਕੇ।”

ਬਾਅਦ ਵਿੱਚ ਉਹ ਬਹੁਤ ਪਛਤਾਇਆ। ਉਸ ਨੂੰ ਕੁੱਝ ਨਹੀਂ ਕਹਿਣਾ ਚਾਹੀਦਾ ਸੀ। ਕਿਉਂਕਿ ਹੱਸ ਕੇ “ਠੀਕ ਏ ਮਾਸਟਰ ਜੀ” ਕਹਿਣ ਦੀ ਬਜਾਏ ਰੇਸ਼ਮ ਨੇ ਉਸ ਨੂੰ ਆਪਣੀ ਲੰਬੀ ਦੁੱਖਾਂ ਭਰੀ ਵਿਥਿਆ ਸੁਣਾ ਦਿੱਤੀ। ਉਸ ਦੇ ਤਿੰਨ ਬੱਚਿਆਂ ਦੇ ਖਰਚੇ, ਘਰਵਾਲ਼ੀ ਦੀਆਂ ਛਾਤੀਆਂ ਦੇ ਕੈਂਸਰ ਦੀ ਬਿਮਾਰੀ, ਇਲਾਜ, ਕਰਜਾ, ਭੁੱਖ-ਮਰੀ ਬਗੈਰਾ ਬਗੈਰਾ।  ਜਦੋਂ ਰੇਸ਼ਮ ਬੋਲਦਾ ਸੀ ਤਾਂ ਮਾਸਟਰ ਆਪਣੇ ਆਪ ਨੂੰ ਕੋਸਦਾ ਸੀ। ਸੱਚਮੁੱਚ, ਉਹ ਗੱਲ ਕਰਕੇ ਬਹੁਤ ਪਛਤਾਇਆ। ਪਰ ਬਾਅਦ ਵਿੱਚ ਜਦੋਂ ਉਸਨੇ ਉਸ ਘਟਨਾ ਨੂੰ ਆਪਣੇ ਮਨ ਦੀ ਸਟੇਜ ਉੱਤੇ ਕਈ ਵਾਰ ਦੁਬਾਰਾ ਸਮਾਂ ਦਿੱਤਾ, ਤਾਂ ਉਸ ਦਾ ਵਿਚਾਰ ਬਦਲ ਗਿਆ।ਲੋਕ ਉਸ ਬਾਰੇ ਕੁੱਝ ਵੀ ਕਹਿੰਦੇ ਹੋਣ, ਗੁਰਦਿਆਲ ਆਪਣੇ ਆਪ ਨੂੰ ਇੱਕ ਨਰਮ ਦਿਲ ਇਨਸਾਨ ਸਮਝਦਾ ਸੀ। ਉਸਨੂੰ ਰੇਸ਼ਮ ਦੀ ਔਖੀ ਜ਼ਿੰਦਗੀ ਨਾਲ਼ ਹਮਦਰਦੀ ਹੋ ਗਈ। ਉਹ ਥੋੜੇ ਜਿਹੇ ਕੰਮ ਲਈ ਵੀ ਉਸ ਨੂੰ ਦਿਹਾੜੀ ਤੇ ਸੱਦਣ ਲੱਗ ਪਿਆ।  ਹੌਲ਼ੀ ਹੌਲ਼ੀ ਉਹ ਰੇਸ਼ਮ ਨੂੰ ਥੋੜਾ ਜ਼ਿਆਦਾ ਨੇੜਿਓਂ ਜਾਨਣ ਲੱਗਾ।

“ਮਾਸਟਰ ਦਾ ਕੰਮ ਹੀ ਅਣਕਹੀ ਨੂੰ ਸੁਣਨਾ ਤੇ ਅਣਵੇਖੇ ਨੂੰ ਵੇਖਣਾ ਹੁੰਦਾ ਏ,” ਉਹ ਸੋਚਦਾ।

ਉਹ ਮਨ ਹੀ ਮਨ ਰੇਸ਼ਮ ਨੂੰ ਅੰਦਰੋਂ ਬਾਹਰੋਂ ਪੜ੍ਹ ਗਿਆ। ਹਾਲਾਤ ਸਹੀ ਨਹੀਂ ਸਨ। ਸਭ ਤੋਂ ਵੱਡਾ ਅਫ਼ਸੋਸ ਗੁਰਦਿਆਲ ਸਿੰਘ ਨੂੰ ਇਸ ਗੱਲ ਦਾ ਹੋਇਆ ਕਿ ਰੇਸ਼ਮ ਆਪਣੀ ਮੰਦਭਾਗੀ ਜ਼ਿੰਦਗੀ ਦੇ ਅਸਲੀ ਨਰਕ ਤੋ ਨਾਵਾਕਿਫ਼ ਸੀ। ਉਸ ਨੂੰ ਗਰੀਬੀ ਦੀ ਜ਼ਿੰਦਗੀ ਜਿਉਣ ਦੀ ਆਦਤ ਪੈ ਚੁੱਕੀ ਸੀ। ਉਹ ਸਿਰਫ ਦਿਨ ਟਪਾਈ ਦੇ ਹੀਲੇ ਹੀ ਕਰਦਾ ਸੀ। ਆਪਣੇ ਨਰਕ ਤੋ ਖਲਾਸੀ ਪਾਉਣ ਬਾਰੇ ਯਤਨ ਕਰਨਾ ਤਾਂ ਇੱਕ ਪਾਸੇ, ਉਸ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਗੁਰਦਿਆਲ ਸਿੰਘ ਨੂੰ ਰੇਸ਼ਮ ਦੀ ਨਾਸਮਝੀ ਤੇ ਭੋਲ਼ੇਪਨ ਤੇ ਤਰਸ ਆਉਂਦਾ ਸੀ। ਸ਼ਾਇਦ ਇਸ ਤਰਸ ਤੇ ਬੋਝ ਥੱਲੇ ਹੀ ਉਸ ਨੇ ਰੇਸ਼ਮ ਆਪਣੇ ਨੇੜੇ ਦੇ ਉਸ ਘੇਰੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ ਜਿਹਦੀ ਲਕਸ਼ਮਣ ਰੇਖਾ ਉਸ ਦੀ ਆਪਣੀ ਘਰਵਾਲ਼ੀ ਜਾਂ ਬੱਚੇ ਵੀ ਨਾ ਟੱਪ ਸਕੇ।

“ਕੀ ਕਰਾਂ, ਸਾਲ਼ਾ ਮੇਰਾ ਭਾਵੁਕ ਦਿਲ,” ਜਦ ਕਦੇ ਉਹ ਰੇਸ਼ਮ ਤੋਂ ਅੱਕ ਜਾਂਦਾ ਤਾਂ ਆਪਣੇ ਆਪ ਨੂੰ ਇਹ ਕਹਿ ਕੇ ਮਨਾ ਲੈਂਦਾ।ਫਿਰ ਉਹ ਕਦੇ ਸੋਚਦਾ ਕਿ ਸ਼ਾਇਦ ਇਨ੍ਹਾਂ ਸਲ੍ਹਾਬੇ ਜਿਹੇ ਅਹਿਸਾਸਾਂ ਨੂੰ ਹੀ ਦੋਸਤੀ ਕਹਿੰਦੇ ਨੇ।

ਮਾਸਟਰ ਹੋਣ ਦੇ ਨਾਤੇ ਇੱਕ ਦਿਨ ਗੁਰਦਿਆਲ ਸਿੰਘ ਨੇ ਆਪਣੀ ਘੁਣ-ਖਾਧੀ ਕੁਰਸੀ ਤੇ ਬਹਿੰਦਿਆਂ ਰੇਸ਼ਮ ਨੂੰ ਪੁੱਛਿਆ, “ਤੇਰੇ ਨਿਆਣੇ ਪੜ੍ਹਦੇ ਨੇ?”

“ਹਾਂ ਜੀ, ਜਾਂਦੇ ਨੇ ਸਰਕਾਰੀ ਸਕੂਲ,” ਰੇਸ਼ਮ ਨੇ ਬੀੜੀ ਦਾ ਧੂੰਆਂ ਪਰ੍ਹੇ ਨੂੰ ਸੁੱਟਦਿਆਂ ਕਿਹਾ।

“ਪੜ੍ਹਾ ਲਈਂ ਉਨ੍ਹਾਂ ਨੂੰ!”

“ਕੋਸ਼ਿਸ਼ ਤਾਂ ਹੈ ਮਾਸਟਰ ਜੀ,” ਰੇਸ਼ਮ ਨੇ ਬੀੜੀ ਮੁਕਾ ਕੇ ਪਰ੍ਹੇ ਨੂੰ ਸੁੱਟ ਦਿੱਤੀ ਤੇ ਆ ਕੇ ਮਾਸਟਰ ਹੁਣਾਂ ਕੋਲ਼ ਪੀਲਪਾਵੇ ਨਾਲ਼ ਢੋਹ ਲਾ ਕੇ ਬੈਠ ਗਿਆ।

ਗੁਰਦਿਆਲ ਸਿੰਘ ਕੁੱਝ ਦੇਰ ਸੋਚਾਂ ਵਿੱਚ ਪਿਆ ਰਿਹਾ। ਫਿਰ ਉਸ ਨੇ ਹਿੰਮਤ ਕਰ ਕੇ ਕਹਿ ਹੀ ਦਿੱਤਾ, “ਮੈਂ ਤਾਂ ਕਹਿੰਨਾ, ਪਈ ਕਿਤੇ ਆਪਣੇ ਵਾਂਗ ਨਾ ਰੱਖ ਲਈਂ।”

ਗੁਰਦਿਆਲ ਸਿੰਘ ਨੂੰ ਆਸ ਸੀ ਕਿ ਰੇਸ਼ਮ ਉਸ ਤੋਂ ਸਮਾਜਿਕ ਬਰਾਬਰਤਾ ਲਈ ਪੜ੍ਹਾਈ ਦੇ ਯੋਗਦਾਨ ਬਾਰੇ ਕੁੱਝ ਨਾ ਕੁੱਝ ਜ਼ਰੂਰ ਪੁੱਛੇਗਾ। ਪਰ ਰੇਸ਼ਮ ਨੇ ਕਿਸੇ ਸੋਚ ਜਾਂ ਠਹਿਰਾਓ ਤੋਂ ਬਿਨਾਂ, ਜੋ ਕਿ ਦਿਮਾਗ ਵਿੱਚ ਇਹੋ ਜਿਹੇ ਸਵਾਲ ਦੀ ਪੈਦਾਇਸ਼ ਲਈ ਜ਼ਰੂਰੀ ਸੀ , ਕਿਹਾ, “ਪੜ੍ਹ ਤਾਂ ਜੀ ਮੈਂ ਵੀ ਜਾਣਾ ਸੀ, ਪਰ ਕਿਸਮਤ ‘ਚ ਆਹੀ ਲਿਖਿਆ ਸੀ ਸ਼ਾਇਦ।”

ਇਹੀ ਗੱਲ ਮਾਸਟਰ ਰੇਸ਼ਮ ਦੇ ਦਿਮਾਗ ਵਿੱਚੋਂ ਕੱਢਣੀ ਚਾਹੁੰਦਾ ਸੀ। ਉਹ ਉਸ ਨੂੰ ਟੁੱਟ ਕੇ ਪਿਆ, “ਕਿਸਮਤ? ਕਿਹੜੀ ਕਿਸਮਤ? ਸਾਡੀ ਕਿਸਮਤ ਸਾਡੇ ਆਪਣੇ ਹੱਥਾਂ ‘ਚ ਹੀ ਹੁੰਦੀ ਏ। ਤੁਸੀਂ ਆਪਣੀ ਨਾਕਾਮਯਾ…।”

ਪਰ ਰੇਸ਼ਮ ਨੇ ਜੋ ਉਸ ਨੂੰ ਟੋਕਦਿਆਂ ਕਿਹਾ, ਗੁਰਦਿਆਲ ਸਿੰਘ ਨੂੰ ਉਸ ਦੀ ਆਸ ਨਹੀਂ ਸੀ, “ਨਹੀਂ ਮਾਸਟਰ ਜੀ। ਸਾਡੀ ਕਿਸਮਤ ਤਾਂ ਤੁਹਾਡੇ ਹੱਥਾਂ ਵਿੱਚ ਸੀ। ਤੇ ਤੁਸੀਂ ਸਾਡੇ ਮੋਢੇ ਤੋਂ ਬਸਤਾ ਲੁਹਾ ਕਿ ਸਿਰ ਤੇ ਗੋਹੇ ਦਾ ਟੋਕਰਾ ਚੁਕਾਤਾ।”

“ਮੈਂ ਚੁਕਾਤਾ, ਉਹ ਕਿੱਦਾਂ?”

ਰੇਸ਼ਮ ਨੇ ਆਪਣੇ ਪੈਰ ਸੂਤ ਕੀਤੇ ਤੇ ਹੌਂਸਲਾ ਕਰਕੇ ਕਹਿਣ ਲੱਗਾ, “ਮੇਰੇ ਜੀ ਪੰਜਵੀਂ ‘ਚੋਂ ਚੰਗੇ ਨੰਬਰ ਆਏ ਸੀ। ਪਰ ਜਦੋਂ ਅਸੀਂ ਮਿਡਲ ਸਕੂਲ ਗਏ ਛੇਵੀਂ ‘ਚ, ਤਾਂ ਉੱਥੇ ਸਾਡੇ ਤੁਸੀਂ ਇੰਚਾਰਜ ਬਣ ਗਏ।”

“ਅੱਛਾ!” ਮਾਸਟਰ ਗੁਰਦਿਆਲ ਸਿੰਘ ਨੇ ਖੁਸ਼ ਹੁੰਦਿਆਂ ਕਿਹਾ।ਉਸ ਨੂੰ ਯਾਦ ਨਹੀਂ ਸੀ ਕਿ ਰੇਸ਼ਮ ਉਸਦਾ ਵਿਦਿਆਰਥੀ ਵੀ ਰਿਹਾ ਸੀ । “ਪਰ ਪੜ੍ਹਿਆ ਕਿਉਂ ਨ੍ਹੀਂ, ਇਹ ਦੱਸ ਨਾਂਹ!”

“ਪਹਿਲੇ ਦਿਨ ਹੀ ਤੁਸੀਂ ਖੜੇ ਕਰ ਲਏ ਜੱਟ, ਚਮਾਰ, ਬ੍ਰਾਹਮਣ, ਖੱਤਰੀ, ਤਰਖਾਣ। ਤੇ ਫਿਰ ਬਿਠਾ ਦਿੱਤਾ, ਜੱਟਾਂ ਨੂੰ ਸਭ ਤੋਂ ਸਾਹਮਣੇ ਤੇ ਚਮਾਰਾਂ ਨੂੰ ਸਭ ਤੋਂ ਪਿੱਛੇ।”

ਇੱਕ ਅਦਿੱਖ ਸੱਪ ਦੇ ਫੂੰਕਾਰੇ ਤੋਂ ਬਚਣ ਲਈ ਮਾਸਟਰ ਨੇ ਆਪਣਾ ਸਿਰ ਇੱਧਰ ਉੱਧਰ ਹਿਲਾਇਆ। ਉਸ ਦੇ ਹੱਥਾਂ ਨੂੰ ਕਾਂਬਾ ਛਿੜ ਗਿਆ। ਪਰ ਥਥਲ਼ਾਉਂਦੀ ਜ਼ੁਬਾਨ ਤੇ ਕਾਬੂ ਕਰਕੇ ਉਸ ਨੇ ਇੱਕ ਝੂਠੀ ਜਿਹੀ ਮੁਸਕਾਨ ਚਿਹਰੇ ਤੇ ਲਿਆਉਂਦਿਆਂ ਕਿਹਾ, “ਓਹ ਭੈੜਿਆ! ਆਦਿ-ਧਰਮੀ ਕਹੀਦਾ। ਨਾਲ਼ੇ ਇਹ ਵੀ ਕੋਈ ਗੱਲ ਸੀ? ਇਹ ਤਾਂ ਮੈਂ ਕਦੇ ਕਦੇ ਤਾਂ ਕਰਦਾ ਹੁੰਦਾ ਸੀ ਕਿਉਂਕਿ ਜੱਟਾਂ ਦੇ ਨਿਆਣੇ ਸਾਲ਼ੇ ਸ਼ਰਾਰਤੀ ਬਹੁਤ ਹੁੰਦੇ ਆ।ਮਾਸਟਰ ਦੇ ਨੇੜੇ ਹੋਣ ਤਾਂ ਜ਼ਰਾ ਨਜ਼ਰ ‘ਚ ਰਹਿੰਦੇ ਆ।”

“ਨਹੀਂ ਜੀ। ਇਹ ਗੱਲ ਨਹੀਂ ਸੀ।” ਰੇਸ਼ਮ ਨੇ ਅਸਹਿਮਤੀ ਪ੍ਰਗਟ ਕੀਤੀ।

“ਤਾਂ ਹੋਰ ਕੀ ਫਿਰ?”

“ਫੇਰ ਜੀ ਤੁਸੀਂ ਸ਼ੁਰੂ ਕੀਤਾ ਸਾਨੂੰ ਚਮਾਰਾਂ ਨੂੰ ਗੱਲ ਗੱਲ ਤੇ ਡਾਂਟਣਾ। ਪਹਿਲਾਂ ਤੁਸੀਂ ਕਲਾਸ ‘ਚੋਂ ਕੁੱਟ ਕੇ ਕੱਢ ਦੇਣਾ ਤੇ ਫਿਰ ਘਰ ਜਾਣਾ ਤਾਂ ਘਰਦਿਆਂ ਨੇ ਕੁੱਟਣਾ।ਇੱਕ ਦਿਨ ਜਦ ਤੁਸੀਂ ਮੈਨੂੰ ਕਮਰੇ ‘ਚੋਂ ਕੱਢਿਆ ਤਾਂ ਮੈਂ ਉੱਥੇ ਹੀ ਦਰ ਦੇ ਬਾਹਰ ਬਹਿ ਗਿਆ। ਸ਼ਾਇਦ ਆਖਰੀ ਚਮਾਰ ਸੀ ਮੈਂ ਤੁਹਾਡੀ ਕਲਾਸ ‘ਚ।ਮੇਰੇ ਨਿਕਲ਼ਦਿਆਂ ਹੀ ਤੁਸੀਂ ਅੰਦਰ ਹੱਸ ਹੱਸ ਕੇ ਕਹਿ ਰਹੇ ਸੀ, ‘ਜੇ ਇਹ ਕੰਜਰ ਪੜ੍ਹ ਗਏ, ਤਾਂ ਜੱਟਾਂ ਦਿਆਂ ਖੇਤਾਂ ‘ਚ ਕੰਮ ਕੌਣ ਕਰੂ? ਵੇਖੀ ਜਾਇਓ, ਮੈਂ ਤਾਂ ਡੰਡੇ ਮਾਰ ਮਾਰ ਕੇ ਸਾਲ਼ੇ ਭਜਾ ਦੇਣੇ ਆਂ ਸਾਰੇ ਈ।’ ਤੇ ਫਿਰ ਸਾਰੀ ਕਲਾਸ ਤੁਹਾਡੇ ਨਾਲ਼ ਖਿੜ-ਖਿੜ ਕਰਦੀ ਹੱਸੀ। ਮੈਂ ਜੀ ਫਿਰ ਓਦਣ ਦਾ ਸਕੂਲੋਂ ਆਇਆ ਮੁੜ ਕੇ ਨ੍ਹੀਂ ਗਿਆ। ਮੈਂ ਸੋਚਿਆ ਪੜ੍ਹਨ ਤਾਂ ਤੁਸੀਂ ਦੇਣਾ ਹੀ ਨਹੀਂ, ਜਰੂਰੀ ਰੋਜ਼ ਡੰਡੇ ਖਾਣੇ ਨੇ। ਤੇ ਜੀ ਆਹ ਲਓ, ਤੁਹਾਡਾ ਸੁਪਨਾ ਸਾਕਾਰ ਹੋ ਗਿਆ, ਕਰ ਰਹੇ ਹਾਂ ਤੁਹਾਡੇ ਖੇਤਾਂ ਵਿੱਚ ਕੰਮ।”

ਗੁਰਦਿਆਲ ਸਿੰਘ ਦਾ ਚਿਹਰਾ ਪੀਲ਼ਾ ਹੋ ਗਿਆ। ਉਸ ਨੂੰ ਕੋਈ ਗੱਲ ਨਾ ਸੁੱਝੀ। ਰੇਸ਼ਮ ਨੇ ਉੱਠਦਿਆਂ ਕਿਹਾ, “ਚੰਗਾ ਜੀ, ਮੈਂ ਚਲਦਾਂ ਫਿਰ।”

“ਚੰਗਾ,” ਗੁਰਦਿਆਲ ਸਿੰਘ ਨੇ ਹੌਲ਼ੀ ਜਿਹੇ ਕਿਹਾ। ਜਿਉਂ ਹੀ ਰੇਸ਼ਮ ਜਾਣ ਲਈ ਮੁੜਿਆ, ਗੁਰਦਿਆਲ ਸਿੰਘ ਨੇ ਪਿੱਛਿਓਂ ਸੱਦਿਆ, “ਰੇਸ਼ਮਾਂ!”

ਰੇਸ਼ਮ ਖੜ ਗਿਆ। ਗੁੱਸੇ ਨੂੰ ਠੰਡਾ ਕਰਨ ਲਈ ਚੜ੍ਹਿਆ ਗੰਗਾ ਦਾ ਪਾਣੀ ਮਾਸਟਰ ਗੁਰਦਿਆਲ ਸਿੰਘ ਦੇ ਕੰਬਦੇ ਬੁੱਲਾਂ ਵਿੱਚੋਂ ਥੁੱਕ ਬਣ ਕੇ ਬਾਹਰ ਡਿਗ ਰਿਹਾ ਸੀ। ਉਸ ਨੇ ਬੜੀ ਘਿਰਣਾ ਭਰੀ ਅਵਾਜ਼ ਵਿੱਚ ਕਿਹਾ, “ਜੇ ਐਨਾ ਹੀ ਬੁਰਾ ਆਦਮੀ ਹਾਂ ਮੈਂ, ਤਾਂ ਤੂੰ ਮੇਰੇ ਲਈ ਨੱਠ-ਭੱਜ ਕਾਹਦੇ ਲਈ ਕਰਦੈਂ?”

ਰੇਸ਼ਮ ਨੇ ਦੋਵੇਂ ਹੱਥ ਮਲ਼ਦਿਆਂ ਕਿਹਾ, “ਮਾਸਟਰ ਜੀ ਕਈ ਵਾਰੀ ਸਾਲ਼ੀ ਜ਼ਿੰਦਗੀ ਨਰਕ ਜਿਹੀ ਲੱਗਦੀ ਆ। ਜਦ ਕਦੀ ਲਗਦਾ ਪਈ ਰੱਬ ਨੇ ਬੜੀ ਬੁਰੀ ਕੀਤੀ ਏ ਸਾਡੇ ਨਾਲ਼, ਉਦੋਂ ਆ ਕੇ ਵੇਖ ਜਾਈਦਾ ਪਈ ਤੁਹਾਡੇ ਨਾਲ਼ੋਂ ਤਾਂ ਚੰਗੇ ਹੀ ਹਾਂ।”

ਰੇਸ਼ਮ ਚਲਾ ਗਿਆ। ਗੁਰਦਿਆਲ ਸਿੰਘ ਸਾਰੀ ਰਾਤ ਉਸੇ ਕੁਰਸੀ ਉੱਤੇ ਬੈਠਾ ਰਿਹਾ। ਸਵੇਰੇ ਗੁਆਂਢੀਆਂ ਨੇ ਉਸਦੇ ਭਰਾ ਦੇ ਟੱਬਰ ਨੂੰ ਖਬਰ ਕੀਤੀ। ਜਦ ਸੰਸਕਾਰ ਤੋਂ ਮੁੜ ਰਹੇ ਸੀ ਤਾਂ ਮਾਸਟਰ ਗੁਰਦਿਆਲ ਸਿੰਘ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਨੇ ਰੇਸ਼ਮ ਨੂੰ ਪੁੱਛਿਆ, “ਰੇਸ਼ਮਾਂ ਬਿਮਾਰ ਸੀ ਭਾਈ ਸਾਡਾ?”

“ਨਹੀਂ ਜੀ, ਬਿਮਾਰ ਤੇ ਨਹੀਂ ਸੀ। ਇਹ ਤਾਂ ਜੀ ਬਸ ਪਛਤਾਵਾ ਹੀ ਲੈ ਬੈਠਾ ਉਨ੍ਹਾਂ ਨੂੰ।” ਰੇਸ਼ਮ ਨੇ ਜਵਾਬ ਦਿੱਤਾ।

“ਅੱਛਾ!” ਕਹਿ ਕੇ ਹਰਦਿਆਲ ਚਲਾ ਗਿਆ। ਉਸ ਨੇ ਇਹ ਪੁੱਛਣ ਦੀ ਜ਼ਰੂਰਤ ਨਾ ਸਮਝੀ ਕਿ ਕਿਸ ਚੀਜ਼ ਦਾ ਪਛਤਾਵਾ? ਸ਼ਾਇਦ ਉਸ ਦੇ ਮਨ ਵਿੱਚ ਆਪਣੇ ਹੋਰ ਬਥੇਰੇ ਕਾਰਣ ਸਨ।